ਅਮਰੀਕਾ ਦੇ ਫ਼ੈਡਰਲ ਕਮਿਊਨੀਕੇਸ਼ਨਜ਼ ਕਮਿਸ਼ਨ ਨੇ ਇਲੋਨ ਮਸਕ ਦੀ ਕੰਪਨੀ SpaceX ਨੂੰ ਪੁਲਾੜ ਵਿੱਚ ਡਾਟਾ ਸੈਂਟਰ ਸਥਾਪਤ ਕਰਨ ਲਈ 10 ਲੱਖ ਸੈਟੇਲਾਈਟਾਂ ਦਾ ਸਮੂਹ ਭੇਜਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸਾਲ ਦੇ ਸ਼ੁਰੂ ਵਿੱਚ SpaceX ਨੇ ਧਰਤੀ ’ਤੇ ਵਰਤੋਂ ਲਈ ਵੱਡੀ ਮਾਤਰਾ ਵਿੱਚ ਡਾਟਾ ਪ੍ਰੋਸੈਸ ਕਰਨ ਵਾਸਤੇ ਪੁਲਾੜ ਵਿੱਚ 1 ਮਿਲੀਅਨ ਤੱਕ ਕੰਪਿਊਟਿੰਗ ਮੌਡੀਊਲ ਤਾਇਨਾਤ ਕਰਨ ਦੀ ਇਜਾਜ਼ਤ ਮੰਗੀ ਸੀ। ਐਫ਼ਸੀਸੀ ਮੁਤਾਬਕ, ਲਾਇਸੈਂਸ ਦੀਆਂ ਸ਼ਰਤਾਂ ਤਹਿਤ SpaceX ਨੂੰ ਨਵੰਬਰ 2033 ਤੱਕ ਸੈਟੇਲਾਈਟ ਭੇਜਣੇ ਸ਼ੁਰੂ ਕਰਨੇ ਪੈਣਗੇ। ਇਸ ਤੋਂ ਬਾਅਦ ਨਵੰਬਰ 2035 ਤੱਕ ਵੱਧ ਤੋਂ ਵੱਧ ਮਨਜ਼ੂਰ ਗਿਣਤੀ ਦਾ 10 ਫ਼ੀਸਦੀ, ਯਾਨੀ ਇੱਕ ਲੱਖ ਸੈਟੇਲਾਈਟ, ਪੁਲਾੜ ਵਿੱਚ ਭੇਜਣੇ ਹੋਣਗੇ। ਨਵੰਬਰ 2038 ਤੱਕ ਇਹ ਗਿਣਤੀ 50 ਫ਼ੀਸਦੀ ਤੱਕ ਪਹੁੰਚਾਉਣੀ ਪਵੇਗੀ।
Total Views: 1 ,
Real Estate


















