ਅਸੀਂ ,
ਕਿੱਥੋਂ ਤੁਰੇ ਸਾਂ,
ਤੇ ਕਿੱਥੇ ਪਹੁੰਚ ਗਏ।
ਸਰਸਾ ਦਾ ਖੌਲਦਾ ਪਾਣੀ,
ਕੱਚੀਆਂ ਗੜ੍ਹੀਆਂ,
ਲੱਖਾਂ ਦਾ ਘੇਰਾ,
ਫੌਲਾਦੀ ਹੌਸਲੇ।
ਮਾਛੀਵਾੜੇ ਦਾ ਜੰਗਲ,
ਉੱਚ ਦਾ ਪੀਰ।
ਪਰ,
ਅਸੀਂ ਅਡੋਲ।
ਅੱਜ ਵੀ,
ਓਹੀ ਸਾਜ਼ਿਸ਼ਾਂ ,
ਪਰ ਅਸੀਂ ਅਣਭੋਲ,
ਦਰਿਆਵਾਂ ਦੇ ਮਾਲਕ,
ਪਾਣੀਆਂ ਲਈ ਵਿਲਕਦੇ,
ਸਾਰਾ ‘ਘਰ’ ਹੀ,
ਮਾਛੀਵਾੜਾ।
ਅੱਜ ਵੀ ,
ਓਹੀ ਮੁਗਲਾਂ ਦੀ ‘ਕਲੋਲ’,
ਪਰ ਸਾਡੇ ਖੂਨ ਦੀ ਤਾਸੀਰ ਨਹੀਂ ਬਦਲੀ,
ਹਾਕਮ ਨੇ ਹਥਿਆਰ ,
ਬਦਲ ਲਏ ਨੇ।
ਕੁਲਦੀਪ ਘੁਮਾਣ
Total Views: 35 ,
Real Estate