ਨਜ਼ਮ |

ਮੇਰੇ ਪੁੱਤਰਾ ,
ਮੇਰੇ ਸ਼ੇਰਾ।
ਜਦ ਵੀ ਹਾਂ ਤੈਨੂੰ ਵੇਖਦਾ
ਬੜਾ ਖੁਸ਼ ਹੋ ਕੇ
ਭਵਿੱਖ ਬਾਰੇ ਹਾਂ ਸੋਚਦਾ
ਬੜੀ ਤਾਂਘ ਹੈ ਵੇਖਣ ਦੀ
ਕਿ ਕੈਸਾ ਇਨਸਾਨ ਬਣੇਗਾ।
ਮੇਰੇ ਵਰਗਾ ਹੋ ਕੇ
ਤੰਗ ਕਰੇੰਗਾ ਮੈਨੂੰ
ਜਾਂ ਕੁਝ ਚੰਗਾ ਕਰਕੇ
ਘਰ ਦੀ ਤੂੰ ਸ਼ਾਨ ਬਣੇਗਾ..?
ਨਹੀ ਆਖਦਾ ਤੈਨੂੰ
ਕਿ ਡੀਸੀ ਜੱਜ ਜਾ ਖਿਡਾਰੀ ਬਣ,
ਡਾਕਟਰ ਅਫਸਰ ਜਾਂ ਲਿਖਾਰੀ ਬਣ
ਪਰ ਯਕੀਨ ਹੈ ਕਿ
ਤੂੰ ਇੱਕ ਚੰਗਾ ਇਨਸਾਨ ਬਣੇਗਾ।
ਆਪਣੇ ਮਾਪਿਆਂ ਵਾਲੀ
ਕੋਈ ਗਲਤੀ ਨੀ ਕਰਦਾ
ਮੈੰ ਕੋਈ ਗਲਤੀ ਹੋਰ ਕਰਾਂਗਾ
ਕਿ ‘ਮੈ ਉਨਾਂ ਜਿਹਾ ਨਹੀਂ’
ਤੇ ਤੂੰ ਵੀ ਸ਼ੇਰਾ
ਮੈਥੋੰ ਵਖਰਾ ਹੋਰ ਬਣੇਗਾ।
ਅੱਗੇ ਬਸ ਤੇਰੀ ਮੇਰੀ ਕਿਸਮਤ
ਸਾਧ ਬਣੇ ਜਾਂ ਚੋਰ ਬਣੇਗਾ
ਆਪਣੇ ਮਾਪਿਆਂ ਦੇ ਅੱਧ ਜਿੰਨਾਂ ਵੀ,
ਚੰਗਾ ਮੈੰ ਬਾਪ ਬਣ ਸਕਿਆ ਜੇ
ਤਾਂ ਤੂੰ ਕਿਸਮਤ ਦਾ ਬਲਵਾਨ ਬਣੇਗਾ,
ਐਸ਼ ਕਰੇੰਗਾ ਜੋਬਨ ਰੁੱਤੇ
ਦਿਲ ਦਾ ਤੂੰ ਧਨਵਾਨ ਬਣੇਗਾ,
ਜੋ ਵੀ ਬਨਣਾ ਤੂੰ,
ਤੇਰੀ ਮਰਜੀ ਹਿੰਮਤ ਤੇ ਤਾਕਤ,
ਤੇਰਾ ਸ਼ੌਕ ਲਗਨ ਤੇ ਮਿਹਨਤ,
ਪਰ ਪਿਓ ਆਪਣੇ ਦੀ,
ਸਦਾ ਈ ਜਿੰਦ ਤੇ ਜਾਨ ਰਹੇੰਗਾ,
ਕੁਸ਼ਲ ਦੀ ਹਰ ਅਰਦਾਸ,
ਅਰਮਾਨ ਰਹੇਗਾ।
——ਹਰਕੁਸ਼ਲਦੀਪ ਸੂਰੇਵਾਲੀਆ——
Total Views: 447 ,
Real Estate