ਪੰਜਾਬ ਵਿੱਚ 20 ਲੱਖ ਵੋਟਰਾਂ ’ਤੇ ਤਲਵਾਰ ਲਟਕੀ

ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਦਾ ਕਾਰਜ ਮੁਕੰਮਲ ਹੋ ਗਿਆ। ਇਸ ਦੇ ਨਾਲ ਹੀ ਪੰਜਾਬ ਵਿੱਚ 20 ਲੱਖ ਦੇ ਕਰੀਬ ਉਨ੍ਹਾਂ ਵੋਟਰਾਂ ’ਤੇ ਤਲਵਾਰ ਲਟਕ ਗਈ ਹੈ ਜਿਨ੍ਹਾਂ ਨੇ ਬੀ ਐਲ ਓਜ਼ ਨੂੰ ਆਪਣੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਾਏ। ਜਦੋਂ ਕਿ 1.93 ਕਰੋੜ ਵੋਟਰਾਂ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਦਿੱਤੇ ਹਨ।ਬੀ ਐੱਲ ਓਜ਼ ਕੋਲ ਗਣਨਾ ਫਾਰਮ ਜਮ੍ਹਾਂ ਨਾ ਕਰਵਾਉਣ ਵਾਲੇ 20 ਲੱਖ ਵੋਟਰਾਂ ਵਿੱਚ 9.44 ਲੱਖ ਵੋਟਰ ਸ਼ਿਫਟ ਹੋ ਗਏ ਅਤੇ 4.12 ਲੱਖ ਵੋਟਰ ਘਰ ਵਿਚ ਮਿਲੇ ਨਹੀਂ। ਇਸ ਤੋਂ ਇਲਾਵਾ ਪੰਜਾਬ ਵਿੱਚ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ ਅਤੇ 1.19 ਲੱਖ ਵੋਟਾਂ ਡੁਪਲੀਕੇਟ ਪਾਈਆਂ ਗਈਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿਤਰਾ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

Total Views: 1 ,
Real Estate