ਸਾਵਧਾਨ! ,,,ਨੰਬਰ ਪਲੇਟ ਲੁਕਾਉਣ ’ਤੇ ਮੋਟਰਸਾਈਕਲ ਦਾ 15,500 ਰੁਪਏ ਦਾ ਚਲਾਨ !

ਪੰਚਕੂਲਾ ਟਰੈਫਿਕ ਪੁਲੀਸ ਨੇ ਮੰਗਲਵਾਰ ਨੂੰ ਇੱਕ ਮੋਟਰਸਾਈਕਲ ਸਵਾਰ ਦਾ 15,500 ਰੁਪਏ ਦਾ ਚਲਾਨ ਕੱਟਿਆ ਅਤੇ ਉਸ ਦੀ ਪਿਛਲੀ ਨੰਬਰ ਪਲੇਟ ਕੱਪੜੇ ਨਾਲ ਢਕੀ ਹੋਣ ਤੇ ਅਗਲੀ ਟੁੱਟੀ ਹੋਣ ਕਾਰਨ ਬਾਈਕ ਜ਼ਬਤ ਕਰ ਲਈ।ਸਿਟੀ ਟਰੈਫਿਕ ਪੁਲੀਸ ਦੀ ਟੀਮ ਵੱਲੋਂ ਐੱਮ.ਡੀ.ਸੀ. (MDC) ਖੇਤਰ ਵਿੱਚ ਵਾਹਨਾਂ ਦੀ ਚੈਕਿੰਗ ਦੌਰਾਨ ਇਸ ਮੋਟਰਸਾਈਕਲ ਸਵਾਰ ਨੂੰ ਰੋਕਿਆ ਗਿਆ ਸੀ। ਜਾਂਚ ਦੌਰਾਨ ਪੁਲੀਸ ਨੇ ਪਾਇਆ ਕਿ ਚਾਲਕ ਨੇ ਪਿਛਲੀ ਨੰਬਰ ਪਲੇਟ ਨੂੰ ਕੱਪੜੇ ਨਾਲ ਢਕਿਆ ਹੋਇਆ ਸੀ, ਜਦੋਂਕਿ ਅਗਲੀ ਨੰਬਰ ਪਲੇਟ ਟੁੱਟੀ ਹੋਈ ਸੀ। ਉਹ ਹੋਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਵੀ ਪਾਇਆ ਗਿਆ, ਜਿਸ ਤੋਂ ਬਾਅਦ 15,500 ਰੁਪਏ ਦਾ ਸਾਂਝਾ ਚਲਾਨ ਕੱਟਿਆ ਗਿਆ ਅਤੇ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ।

Total Views: 4 ,
Real Estate