ਲਾਲ ਸਾਗਰ ਵਿੱਚ ਭਾਰਤੀ ਝੰਡੇ ਵਾਲੇ ਜਹਾਜ਼ ’ਤੇ ਹਮਲਾ; ਜਹਾਜ਼ ਡੁੱਬਿਆ

ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਦੱਸਿਆ ਕਿ ਮੰਗਲਵਾਰ ਨੂੰ ਯਮਨ ਦੇ ਤਟ ਨੇੜੇ ਲਾਲ ਸਾਗਰ ਵਿੱਚ 13 ਭਾਰਤੀ ਨਾਗਰਿਕਾਂ ਨਾਲ ਸਵਾਰ ਭਾਰਤੀ ਝੰਡੇ ਵਾਲੇ ਮਾਲਵਾਹਕ ਜਹਾਜ਼ ’ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਜਹਾਜ਼ ਡੁੱਬ ਗਿਆ।ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ 13 ਭਾਰਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਨਵੀਂ ਦਿੱਲੀ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਸ ਖੇਤਰ ਵਿੱਚ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ।ਵਿਦੇਸ਼ ਮੰਤਰਾਲੇ ਨੇ ਕਿਹਾ, ‘ਅਸੀਂ 4 ਅਗਸਤ ਨੂੰ ਯਮਨ ਦੇ ਤਟ ਨੇੜੇ ਲਾਲ ਸਾਗਰ ਵਿੱਚ ਡੁੱਬੇ ਭਾਰਤੀ ਝੰਡੇ ਵਾਲੇ ਮਾਲਵਾਹਕ ਜਹਾਜ਼ ‘ਐੱਮ ਐੱਸ ਵੀ ਫੈਜ਼ ਨੂਰ ਔਲੀਆ’ (MSV Faize Noore Oliya) ’ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਸਾਰੇ 13 ਭਾਰਤੀ ਨਾਗਰਿਕਾਂ ਨੂੰ ਬਚਾਅ ਲਿਆ ਗਿਆ ਹੈ। ਰਿਆਧ ਵਿੱਚ ਸਾਡੀ ਅੰਬੈਸੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ ਅਤੇ ਅਮਲੇ ਦੀ ਸੁਰੱਖਿਆ ਲਈ ਯਮਨ ਦੇ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਕਰ ਰਹੀ ਹੈ।”

Total Views: 1 ,
Real Estate