ਛੇ ਮਹੀਨੇ ਪਹਿਲਾਂ ਸਾਈਪ੍ਰਸ ਗਏ ਪੰਜਾਬੀ ਨੌਜਵਾਨ ਦੀ ਮੌਤ

ਪੜ੍ਹਾਈ ਲਈ ਵਿਦੇਸ਼ ਗਏ ਪਿੰਡ ਨਮੋਲ (ਸੁਨਾਮ) ਦੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਦੇ ਪਿਤਾ ਬੂਟਾ ਸਿੰਘ ਨੇ ਦਸਿਆ ਕਿ ਉਸ ਦਾ 23 ਕੁ ਵਰਿ੍ਹਆਂ ਦਾ ਪੁੱਤਰ ਹਰਿੰਦਰ ਸਿੰਘ ਅਜੇ ਛੇ ਮਹੀਨੇ ਪਹਿਲਾਂ ਹੀ ਪੜ੍ਹਾਈ ਲਈ ਸਾਈਪ੍ਰਸ ਗਿਆ ਸੀ ਜਿਥੇ ਉਸ ਨੂੰ ਪੀਲੀਏ ਦੀ ਬਿਮਾਰੀ ਹੋ ਗਈ।  ਇਲਾਜ ਲਈ ਉਸ ਨੂੰ ਉਸ ਦੇ ਦੋਸਤ ਮਿੱਤਰਾਂ ਵਲੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰੰਤੂ ਇਸੇ ਦੌਰਾਨ ਉਸ ਦੀ ਮੌਤ ਹੋ ਗਈ। ਨੌਜਵਾਨ ਹਰਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਨਮੋਲ ਪਹੁੰਚਣ ’ਤੇ ਪਰਵਾਰ ਵਲੋਂ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਪਰਵਾਰ ਸਨੇਹੀਆਂ ਦੀ ਮੌਜੂਦਗੀ ਵਿਚ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿਤਾ ਗਿਆ।

Real Estate