ਫ਼ੌਜੀ ਅਭਿਆਸ ਦੌਰਾਨ ਟੈਂਕ ਹੇਠਾਂ ਆਉਣ ਕਾਰਨ ਦੋ ਜਵਾਨਾਂ ਦੀ ਮੌਤ

FILE

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਭੋਜਰਾਜ ਦੇ ਬਾਹਰਵਾਰ ਬੀਤੇ ਦਿਨ ਇੱਕ ਰੁਟੀਨ ਫ਼ੌਜੀ ਅਭਿਆਸ ਦੌਰਾਨ ਵਾਪਰੇ ਹਾਦਸੇ ਵਿੱਚ ਟੈਂਕ ਹੇਠਾਂ ਆਉਣ ਕਾਰਨ ਫ਼ੌਜ ਦੇ ਦੋ ਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਰੀਬ 32 ਟੈਂਕ ਰੁਟੀਨ ਅਭਿਆਸ ਵਿੱਚ ਹਿੱਸਾ ਲੈ ਰਹੇ ਸਨ ਅਤੇ ਕੁਝ ਜਵਾਨ ਜ਼ਮੀਨ ’ਤੇ ਆਪਣੀਆਂ ਪੁਜ਼ੀਸ਼ਨਾਂ ਸੰਭਾਲੀ ਬੈਠੇ ਸਨ।ਹਿਸਾਰ ਪੁਲੀਸ ਦੇ ਬੁਲਾਰੇ ਅਨੁਸਾਰ, ਕਤਾਰ ਵਿੱਚ ਚੱਲ ਰਹੇ ਟੈਂਕਾਂ ਦੀ ਆਵਾਜਾਈ ਦੌਰਾਨ ਉੱਡੀ ਸੰਘਣੀ ਧੂੜ ਕਾਰਨ ਦਿਖਣ ਹੱਦ (ਵਿਜ਼ੀਬਿਲਟੀ) ਬਹੁਤ ਘੱਟ ਗਈ ਸੀ। ਇਸੇ ਕਾਰਨ ਇੱਕ ਟੈਂਕ ਦਾ ਡਰਾਈਵਰ ਪੁਜ਼ੀਸ਼ਨ ’ਤੇ ਤਾਇਨਾਤ ਦੋਵਾਂ ਜਵਾਨਾਂ ਨੂੰ ਦੇਖ ਨਹੀਂ ਸਕਿਆ ਅਤੇ ਟੈਂਕ ਉਨ੍ਹਾਂ ਉੱਤੋਂ ਲੰਘ ਗਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਵਿੱਚ ਜਾਨ ਗੁਆਉਣ ਵਾਲੇ ਜਵਾਨਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸ਼ਾਮਲੀ ਦੇ ਵਸਨੀਕ ਨਾਇਕ ਮਨੀਸ਼ ਕੁਮਾਰ ਅਤੇ ਬਦਾਯੂੰ ਜ਼ਿਲ੍ਹੇ ਦੇ ਵਾਸੀ ਨਾਇਕ ਅੰਕੁਸ਼ ਕੁਮਾਰ ਵਜੋਂ ਹੋਈ ਹੈ।

Total Views: 1 ,
Real Estate