ਪ੍ਰੈਸ ਕਲੱਬ ਭਗਤਾ ਨੇ ਹਰਨੂਰਪ੍ਰੀਤ ਦਾ ਦਸ ਗੁਰੂਆਂ ਦੇ ਚਾਂਦੀ ਦੇ ਸਰੂਪ ਭੇਂਟ ਅਤੇ 11 ਹਜਾਰ ਨਾਲ ਸਨਮਾਨ

ਕੈਪਸਨ-ਭਾਈ ਰੂਪਾ ਵਿਖੇ ਵਿਦਿਆਰਥਣ ਹਰਨੂਰਪ੍ਰੀਤ ਕੌਰ ਨੂੰ ਮਾਣ ਸਨਮਾਨ ਸੋਪਦੇ ਹੋਏ ਬਲਵਿੰਦਰ ਜੰਮੂ, ਬਲਵੀਰ ਸਿੰਘ ਜੰਡੂ, ਸੰਤੋਖ ਸਿੰਘ ਗਿੱਲ, ਵੀਰਪਾਲ ਭਗਤਾ ਸਮੇਤ ਕਲੱਬ ਆਗੂ

ਭਗਤਾ ਭਾਈਕਾ-ਪੰਜਾਬ ਸਕੂਲ ਸਿੱਖਿਆਂ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਾਈਰੂਪਾ ਦੀ ਅੱਠਵੀਂ ਜਮਾਤ ਹੋਣਹਾਰ ਵਿਦਿਆਰਥਣ ਹਰਨੂਰਪ੍ਰੀਤ ਕੌਰ ਪੁੱਤਰੀ ਜੁਗਰਾਜ ਸਿੰਘ ਜਿਸਨੇ 600/600 ਅੰਕਾਂ ਨਾਲ ਪੰਜਾਬ ਭਰ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਦੇ ਸਨਮਾਨ ਸਬੰਧੀ ਸਕੂਲ ਵਿਚ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪ੍ਰੈਸ ਕਲੱਬ ਭਗਤਾ ਭਾਈਕਾ ਵੱਲੋਂ ਬਲਵਿੰਦਰ ਜੰਮੂ ਸਕੱਤਰ ਜਨਰਲ ਇੰਡੀਅਨ ਜਰਨਲਿਸਟ ਯੂਨੀਅਨ ਭਾਰਤ, ਬਲਵੀਰ ਸਿੰਘ ਜੰਡੂ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ, ਸੰਤੋਖ ਸਿੰਘ ਗਿੱਲ ਇੰਚਾਰਜ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਮਾਲਵਾ ਜੋਨ ਨੇ ਵਿਦਿਆਰਥਣ ਹਰਨੂਰਪ੍ਰੀਤ ਕੌਰ ਨੂੰ ਦਸ ਗੁਰੂ ਸਹਿਬਾਨਾ ਦੇ ਚਾਂਦੀ ਨਾਲ ਬਣੇ ਸਰੂਪ ਭੇਂਟ ਕੀਤੇ ਗਏ ਅਤੇ 11000 ਰੁਪਏ ਦੀ ਰਾਸ਼ੀ ਨਾਲ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਵਿੰਦਰ ਜੰਮੂ ਸਕੱਤਰ ਜਨਰਲ ਇੰਡੀਅਨ ਜਰਨਲਿਸਟ ਯੂਨੀਅਨ ਭਾਰਤ ਨੇ ਕਿਹਾ ਕਿ ਹਰਨੂਰਪ੍ਰੀਤ ਕੌਰ ਨੇ ਵੱਡੀ ਪ੍ਰਾਪਤੀ ਹਾਸਿਲ ਕਰਕੇ ਆਪਣੇ ਇਲਾਕੇ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ, ਜਿਸ ਲਈ ਉਸਦੇ ਮਾਪੇ ਅਤੇ ਅਧਿਆਪਕ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਅੱਜ ਮੁਕਾਬਲੇਬਾਜੀ ਦਾ ਯੁੱਗ ਹੈ ਅਤੇ ਵਿਦਿਆਰਥੀ ਨੂੰ ਉੱਚੇ ਆਹੁਦੇ ਹਾਸਿਲ ਕਰਨ ਲਈ ਵੱਡੇ ਮੁਕਾਬਲਿਆ ਵਿਚ ਬਾਜ਼ੀ ਮਾਰਨੀ ਪੈਦੀ ਹੈ ਜਿਸ ਲਈ ਚੰਗੀ ਵਿਦਿਆ ਦੀ ਪ੍ਰਾਪਤੀ ਅਤੀ ਜਰੂਰੀ ਹੈ।
ਇਸ ਮੌਕੇ ਕਲੱਬ ਦੇ ਮੀਤ ਪ੍ਰਧਾਨ ਪਰਵੀਨ ਗਰਗ ਨੇ ਕਲੱਬ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਦੱਸਿਆ ਕਿ ਅੱਠਵੀਂ ਕਲਾਸ ਵਿਚੋਂ ਪੰਜਾਬ ਚੋਂ ਪੰਜਵਾਂ ਅਤੇ ਸੱਤਵਾਂ ਸਥਾਨ ਪ੍ਰਾਪਤ ਕਰਨ ਵਾਲੀਆ ਸਰਕਾਰੀ ਕੰਨਿਆ ਹਾਈ ਸਕੂਲ ਕੋਠਾਗੁਰੂ ਦੀਆਂ ਵਿਦਿਆਰਥੀਆਂ ਕਾਜਲ ਅਰੋੜਾ ਅਤੇ ਹਰਮਨਪ੍ਰੀਤ ਕੌਰ ਦਾ ਕਲੱਬ ਵੱਲੋਂ ਜਲਦੀ ਹੀ ਵਿਸ਼ੇਸ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ 10 ਵੀਂ ਅਤੇ 12 ਵੀ ਕਲਾਸ ਵਿਚੋ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਵੱਖਰੇ ਸਮਾਗਮ ਵਿਚ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਪਰਵਿੰਦਰ ਜੌੜਾ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਬਠਿੰਡਾ, ਸੁਖਨੈਬ ਸਿੱਧੂ ਜਨਰਲ ਸਕੱਤਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਬਠਿੰਡਾ, ਪ੍ਰੈਸ ਕਲੱਬ ਭਗਤਾ ਦੇ ਪ੍ਰਧਾਨ ਵੀਰਪਾਲ ਸਿੰਘ ਭਗਤਾ, ਚੇਅਰਮੈਨ ਰਾਜਿੰਦਰ ਸਿੰਘ ਮਰਾਹੜ, ਵਾਇਸ ਚੇਅਰਮੈਨ ਸੁਖਪਾਲ ਸੋਨੀ, ਜਨਰਲ ਸਕੱਤਰ ਬਿੰਦਰ ਜਲਾਲ, ਮੀਤ ਪ੍ਰਧਾਨ ਸਵਰਨ ਸਿੰਘ ਭਗਤਾ, ਕੈਸ਼ੀਅਰ ਰਾਜਿੰਦਰਪਾਲ ਸ਼ਰਮਾ, ਸਿਕੰਦਰ ਸਿੰਘ ਜੰਡੂ, ਸੁਖਮੰਦਰ ਸਿੰਘ ਭਗਤਾ, ਸੁਰਿੰਦਰਪਾਲ ਭਾਈਰੂਪਾ, ਸੰਜੀਵ ਸਿੰਗਲਾ, ਬਲਵਿੰਦਰ ਸਿੰਘ ਪ੍ਰਿੰਸੀਪਲ, ਮਾ. ਨਰਵਿੰਦਰ ਸਿੰਘ, ਨਿਰਮਲ ਸਿੰਘ ਕੋਚ ਆਦਿ ਹਾਜਰ ਸਨ।

Total Views: 49 ,
Real Estate