ਚੋਣਾਂ ਤੋਂ ਬਾਅਦ ਆਪਣੇ ਕਿਵੇ ਹੁੰਦੇ ਨੇ ਬੇਗਾਨੇ ?

ਸੰਘਰਸ਼ੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਇਆ ਕਰੋ,ਉਹਨਾ ਤੇ ਲਾਠੀਚਾਰਜ ਜਵਾਬ ਨਹੀ

ਮਨਿੰਦਰ ਸਿੰਘ ਸਿੱਧੂ

ਬੀਤੇ ਦਿਨੀ ਫਿਰ ਬਠਿੰਡਾ ਵਿਖੇ ਉਸ ਵੇਲੇ ਕੱਚੇ ਕਾਮਿਆ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਕੁਝ ਆਗੂਆ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ,ਜਦੋਂ ਆਮ ਘਰਾਂ ਦੇ ਪੁੱਤ ਆਪਣੀ ਪਾਰਟੀ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰ ਰਹੇ ਸਨ।
ਸੂਬੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਰਾਜਨੀਤਿਕ ਪਾਰਟੀਆ ਦੇ ਲੀਡਰ ਆਮ ਤੋਂ ਖਾਸ ਹੋਏ ਲੀਡਰਾਂ ਨੇ ਟੈਕੀਆਂ ਤੇ ਬੈਠ ਰੋਸ ਪ੍ਰਦਰਸ਼ਨ ਕਰ ਆਪਣੀਆ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾ,ਕੱਚੇ ਕਾਮਿਆ ਨਾਲ ਮੁਲਾਕਾਤਾਂ ਕੀਤੀਆ ਅਤੇ ਕਿਸੇ ਨੂੰ ਭੈਣ ਬਣਾਇਆ ,ਕਿਸੇ ਨੂੰ ਭਰਾ ਬਣਾਇਆ ਅਤੇ ਹੋਰ ਪਤਾ ਨੀ ਕਿਹੜੇ ਕਿਹੜੇ ਰਿਸ਼ਤੇ ਬਣਾਏ ਤੇ ਵਾਅਦੇ ਕੀਤੇ ਕਿ ਸਾਡੀ ਸਰਕਾਰ ਆ ਜਾਣ ਦਿਉ ਪੰਜਾਬ ਚ ਕੋਈ ਧਰਨਾ ਨਹੀ ਲੱਗੇਗਾ,ਤੁਹਾਡੀਆ ਸਾਰੀਆ ਮੰਗਾਂ ਮੰਨ ਲਈਆ ਜਾਣਗੀਆ ਅਤੇ ਇਹਨਾ ਸੰਘਰਸ਼ ਕਰ ਰਹੇ ਕੱਚੇ ਕਾਮਿਆ, ਅਧਿਆਪਕਾਂ ਨੂੰ ਵੀ ਲੱਗਿਆ ਕਿ ਸ਼ਾਇਦ ਸਾਡੀ ਸੁਣਵਾਈ ਹੋਵੇਗੀ, ਅਤੇ ਇਹਨਾ ਲੋਕਾਂ ਨੇ ਵੀ ਘਰ ਘਰ ਜਾਕੇ ਪ੍ਰਚਾਰ ਕੀਤਾ ਸੀ। ਫਿਰ ਕੀ ਹੋਇਆ ਵੋਟਾਂ ਵੀ ਪੈ ਗਈਆ,ਸਰਕਾਰ ਵੀ ਬਣਗੀ ਫਿਰ ਕੀ ਸੀ ਬੱਸ ਕੁਰਸੀ ਮਿਲਦੇ ਸਾਰ ਹੀ ਬਦਲਾਅ ਆ ਗਿਆ,ਆਮ ਲੋਕਾਂ ਤੋਂ ਖਤਰਾ ਹੋ ਗਿਆ, ਫਿਰ ਉਹੀ ਧਰਨੇ ਉਹੀ ਟੈਕੀਆਂ,ਉਹੀ ਅਧਿਆਪਕ, ਉਹੀ ਮੰਗਾਂ ,ਫਿਰ ਉਹੀ ਪੁਲਿਸ ਅਤੇ ਉਹੀ ਡਾਗਾਂ ਫਿਰ ਜਿਹੜੇ ਚੋਣਾਂ ਤੋਂ ਪਹਿਲਾ ਰਿਸਤੇ ਬਣਾਏ ਸੀ ਉਹ ਸਭ ਭੁੱਲ ਗਏ, ਅਤੇ ਉਹਨਾ ਤੇ ਹੀ ਤਸ਼ੱਦਦ ਕੀਤਾ ਜਾ ਰਿਹਾ ਹੈ। ਹੁਣ ਸੂਬੇ ਚ ਫਿਰ ਲੋਕ ਸਭਾ ਚੋਣਾਂ ਆ ਗਈਆ ਹਨ ਅਤੇ ਰਾਜਨੀਤਿਕ ਪਾਰਟੀਆ ਫਿਰ ਆਪਣਾ ਚੋਣ ਪ੍ਰਚਾਰ ਕਰ ਰਹੀਆ ਹਨ, ਪਰ ਹੁਣ ਜਦ ਆਮ ਘਰਾਂ ਦੇ ਪੁੱਤਾ ਨੇ ਪ੍ਰਚਾਰ ਕਰਨ ਆਉਣਾ ਹੁੰਦਾ ਤਾਂ ਫਿਰ ਆਮ ਲੋਕਾਂ ਤੋਂ ਖਤਰਾ ਹੋ ਜਾਂਦਾ ਥਾਂ ਥਾਂ ਚੱਪੇ ਚੱਪੇ ਤੇ ਪੁਲਿਸ ਤਾਇਨਾਤ ਕਰ ਦਿੱਤੀ ਜਾਦੀ ਆ ਅਤੇ ਉਹੀ ਅਧਿਆਪਕ, ਕੱਚੇ ਕਾਮੇ ਜਦ ਆਪਣੀਆ ਹੱਕੀ ਮੰਗਾਂ ਆਮ ਤੋ ਖਾਸ ਹੋਏ ਲੀਡਰ ਤੋਂ ਮੰਗ ਕਰਨ ਲਈ ਜਾਦੇ ਹਨ, ਤਾਂ ਫਿਰ ਜਾ ਤਾਂ ਉਹਨਾ ਨੂੰ ਪੁਲਿਸ ਪ੍ਰਸ਼ਾਸਨ ਵੱਲੋ ਪਹਿਲਾ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਜਾ ਫਿਰ ਉਨਾਂ ਤੇ ਪਹਿਲੀਆ ਸਰਕਾਰਾਂ ਵਾਂਗ ਡਾਗਾਂ ਮਾਰੀਆਂ ਜਾਦੀਆ ਧੀਆਂ ਦੀ ਇੱਜ਼ਤ ਖਿੱਚ ਧੂ ਕਰਕੇ ਚੁੰਨੀਆਂ ਤੇ ਪੱਗਾਂ ਲਾਹਕੇ ਸੜਕਾ ਤੇ ਰੋਲੀਆ ਜਾਦੀਆ ਹਨ।
ਹੁਣ ਇੱਥੇ ਆਮ ਬੰਦੇ ਇਹ ਦੱਸ ਦੇਣ ਇਹ ਉਹੀ ਧਰਨਿਆ ਵਾਲੇ ਤੁਹਾਡੇ ਭੈਣ ਭਰਾ ਹੀ ਹਨ ਜਿੰਨਾ ਨਾਲ ਤੁਸੀ ਟੈਕੀਆਂ ਤੇ ਜਾ ਜਾ ਕੇ ਬੈਠਦੇ ਸੀ,ਜਿੰਨ੍ਹਾ ਨੇ ਤੁਹਾਡਾ ਪ੍ਰਚਾਰ ਵੀ ਕੀਤਾ ਸੀ। ਇਹਨਾ ਤੋਂ ਤੁਹਾਨੂੰ ਹੁਣ ਕੀ ਖਤਰਾ ਹੋ ਗਿਆ ਜੋ ਤੁਹਾਡੇ ਆਉਣ ਤੋਂ ਪਹਿਲਾ ਹੀ ਇਹਨਾ ਨੂੰ ਜਾ ਤਾਂ ਗ੍ਰਿਫਤਾਰ ਕਰ ਲਿਆ ਜਾਂਦਾ ਜਾ ਫਿਰ ਡਾਗਾਂ ਮਾਰੀਆ ਜਾਦੀਆ ਹਨ । ਇਹ ਤਾਂ ਆਪਣਾ ਹੱਕ ਹੀ ਤਾਂ ਮੰਗ ਰਹੇ ਆ,ਤੁਹਾਡੇ ਕੀਤੇ ਵਾਅਦਿਆ ਮੁਤਾਬਕ ਰੁਜ਼ਗਾਰ ਹੀ ਮੰਗ ਰਹੇ ਆ,ਜਿਵੇ ਤੁਸੀ ਪਹਿਲਾ ਕਹਿੰਦੇ ਸੀ ਲੀਡਰਾਂ ਨੂੰ ਸਵਾਲ ਪੁੱਛੋ,ਹਣ ਫਿਰ ਇਹ ਤਾਂ ਲੀਡਰਾਂ ਨੂੰ ਸਵਾਲ ਹੀ ਪੁੱਛਣ ਆਉਦੇ ਆ,ਇਹਨਾ ਦੇ ਸਵਾਲਾਂ ਦੇ ਜਵਾਬ ਤਾਂ ਦੇ ਦਿਉ। ਇਹ ਉਹੀ ਲੋਕ ਨੇ ਜੋ ਚੋਣਾਂ ਤੋਂ ਪਹਿਲਾ ਤੁਹਾਡੇ ਆਪਣੇ ਹੁੰਦੇ ਆ ਤੇ ਤੁਹਾਨੂੰ ਕੁਰਸੀ ਤੇ ਬੈਠਾਉਣ ਤੋਂ ਬਾਅਦ ਬੇਗਾਨੇ ਹੋ ਜਾਂਦੇ ਹਨ। “ਆਪਣੇ ਕਦੋਂ ਹੋਏ ਬੇਗਾਨੇ”
“ਕਰਮਾ ਚ ਸਾਡੇ ਡਾਗਾਂ ਲਿਖੀਆ ਜਾ ਫਿਰ ਲਾਉਣੇ ਰੋਸ ਧਰਨੇ”

Total Views: 45 ,
Real Estate