ਕੈਨੇਡਾ ‘ਚ Westjet Airline ਦੀਆਂ 400 ਤੋਂ ਵੱਧ ਉਡਾਣਾਂ ਰੱਦ

ਕੈਨੇਡਾ ਵਿੱਚ 400 ਤੋਂ ਵੱਧ ਉਡਾਣਾਂ ਰੱਦ ਹੋਣ ਕਾਰਨ 50 ਹਜ਼ਾਰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ । ਫਿਲਹਾਲ ਇੱਥੇ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਸ ਦਾ ਕਾਰਨ ਹੜਤਾਲ ਦੱਸੀ ਜਾ ਰਹੀ ਹੈ । ਵੈਸਟਜੈੱਟ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੇਨਟੇਨੈਂਸ ਵਰਕਰ ਯੂਨੀਅਨ ਦੇ ਹੜਤਾਲ ‘ਤੇ ਜਾਣ ਕਰਕੇ ਇਹ ਸਮੱਸਿਆ ਪੈਦਾ ਹੋਈ ਹੈ । ਵੈਸਟਜੈੱਟ ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨਜ਼ ਵਿੱਚੋਂ ਇੱਕ ਹੈ । ਕੰਪਨੀ ਨੇ ਕਿਹਾ ਕਿ ਹੜਤਾਲ ਕਰਕੇ 407 ਉਡਾਣਾਂ ਨੂੰ ਰੱਦ ਕਰਨਾ ਪਿਆ ਹੈ । ਇਸ ਨਾਲ ਦੇਸ਼ ਵਿੱਚ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਵਿੱਚ 49,000 ਤੋਂ ਵੱਧ ਲੋਕਾਂ ਦੀ ਯਾਤਰਾ ‘ਤੇ ਅਸਰ ਪਿਆ ਹੈ।

Total Views: 3 ,
Real Estate