ਟੀ-20 ਵਿਸ਼ਵ ਕੱਪ ਜੇਤੂ ਟੀਮ ਭਾਰਤ ਪਹੁੰਚੀ

ਭਾਰਤੀ ਟੀ-20 ਵਿਸ਼ਵ ਕੱਪ ਜੇਤੂ ਟੀਮ ਭਾਰਤ ਵਾਪਸ ਆ ਗਈ ਹੈ। 29 ਜੂਨ ਨੂੰ ਖਿਤਾਬੀ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਉਣ ਤੋਂ ਬਾਅਦ ਭਾਰਤੀ ਟੀਮ ਬਾਰਬਾਡੋਸ ਵਿੱਚ ਤੂਫ਼ਾਨ ਕਾਰਨ ਕਈ ਦਿਨਾਂ ਤੱਕ ਫਸੀ ਰਹੀ। ਟੀਮ ਇੰਡੀਆ ਦਾ ਸ਼ਾਨਦਾਰ ਸਵਾਗਤ ਕੀਤਾ । ਭਾਰਤੀ ਟੀਮ ਦਾ ਪ੍ਰੋਗਰਾਮ ਦਿੱਲੀ ਪਹੁੰਚਣ ਤੋਂ ਬਾਅਦ ਤੈਅ ਹੋ ਗਿਆ ਹੈ। ਪਹਿਲਾਂ ਟੀਮ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ। ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਬ੍ਰਿਗੇਡ ਮੁੰਬਈ ਲਈ ਰਵਾਨਾ ਹੋਣਗੇ। ਸ਼ਾਮ 5 ਵਜੇ ਤੋਂ ਮੁੰਬਈ ‘ਚ ਰੋਡ ਸ਼ੋਅ ਹੋਵੇਗਾ, ਜਿਸ ਤੋਂ ਬਾਅਦ ਟੀਮ ਇਸ ਜਿੱਤ ਦਾ ਜਸ਼ਨ ਮਨਾਏਗੀ ਅਤੇ ਮੁੰਬਈ ਦੇ ਮਸ਼ਹੂਰ ਵਾਨਖੇੜੇ ਸਟੇਡੀਅਮ ‘ਚ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।

Total Views: 7 ,
Real Estate