ਸੋਲਨ ਦੀ ਗੱਲ ਕਰੀਏ ਜਾਂ ਸੋਲਨ ਨੰਬਰ 1 ਦੀ

ਜਿ਼ਲ੍ਹਾ ਸੋਲਨ ਦੇ ਕਸਬਾ ਕਸੌਲੀ ‘ਚ ਜਲ੍ਹਿਆਂ ਵਾਲੇ ਬਾਗ ਦੇ ਹਜ਼ਾਰਾਂ ਭਾਰਤੀ ਦੇ ਹਤਿਆਰੇ ਜਨਰਲ ਡਾਇਰ ( ਰੀਗਾਨਲਡ ਐਡਵਰਡ ਹੈਰੀ ਡਾਇਰ ) ਦੇ ਬਾਪ ਐਡਵਰਡ ਅਬਰਹਾਮ ਡਾਇਰ ਨੇ ਸੰਨ 1820 ‘ਚ ਕਸੌਲੀ ਡਿਸਟਿਲਰੀ ਦੀ ਸਥਾਪਨਾ ਕਰਨ ਲਈ ਇੰਗਲੈਂਡ ਅਤੇ ਸਕੌਟਲੈਂਡ ਤੋਂ ਮਸ਼ੀਨਰੀ ਮੰਗਵਾਈ ਸੀ। ਕਿਉਂਕਿ ਇੱਥੋਂ ਦਾ ਪਾਣੀ ਅਤੇ ਜਲਵਾਯੂ ਵੀ ਸਕੌਟਲੈਂਡ ਵਰਗਾ ਹੈ । ਪਹਿਲਾਂ ਵਿਉਂਤ ਇਹ ਸੀ ਕਿ ਮਾਲਟ ਵਿਸਕੀ (ਕਿਸੇ ਇੱਕ ਅਨਾਜ ਤੋਂ ਬਣਾਈ ਵਿਸਕੀ ) ਨੂੰ ਸਕੌਚ ਵਿਸਕੀ ਬਣਾਇਆ ਜਾਵੇ ਉਹਦਾ ਇੱਕ ਹੋਰ ਕਾਰਨ ਸੀ ਸਿ਼ਮਲਾ ਅਤੇ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਬ੍ਰਿਟਿਸ਼ ਫੌਜੀਆਂ ਅਤੇ ਹੋਰ ਨਾਗਰਿਕਾਂ ਦੀ ਇੱਕ ਪਹਿਲਾਂ ਹੀ ਤਿਆਰ ਮਾਰਕੀਟ ਸੀ । ਬਾਅਦ ‘ਚ ਇੱਥੋਂ ਬਰੂਰੀ ਨੂੰ ਖਤਮ ਕਰਕੇ ਸੋਲਨ ‘ਚ ਸ਼ਰਾਬ ਫੈਕਟਰੀ ਸਥਾਪਿਤ ਕੀਤੀ ਜਿੱਥੇ ਅੱਜ ਵੀ ਚੱਲ ਰਹੀ ਹੈ। ਵੀਕੀਪੀਡੀਆ ਮੁਤਾਬਿਕ ਇਹ ਡਿਸਟਿਲਰੀ ਏਸ਼ੀਆ ਦੀ ਸਭ ਤੋਂ ਪੁਰਾਣੀ ਹੈ ਅਤੇ ਦੁਨੀਆਂ ਦੀ ਸਭ ਤੋਂ ਪੁਰਾਣੀ ਵਿਸਕੀ ਬਣਾ ਰਹੀ ਹੈ। 1855 ਵਿੱਚ ਸਥਾਪਤ ਡਾਇਅਰ ਬ੍ਰਅਰਜਿਜ ਲਿਮਿਟਿਡ ਦੇ ਨਾਂਮ ਨਾਲ ਸਥਾਪਤ ਕੰਪਨੀ ਨੂੰ ਮਗਰੋਂ ਮੈਕਿਨ ਬ੍ਰਅਰਜਿਜ ਲਿਮਟਿਡ ਨਾਲ ਡਾਇਰ ਮੇਕਿਨ ਬਰੂਅਜਿਜ਼ ਲਿਮਿਟਿਡ ਦੇ ਰੂਪ ਮਿਲਾ ਦਿੱਤਾ । ਅੱਜ ਕੱਲ੍ਹ ਮੋਹਨ ਮੇਕਿਨ ਲਿਮਿਟਿਡ ਦੇ ਨਾਂਮ ਨਾਲ ਇਹ ਕੰਪਨੀ ਅੱਜ ਚੱਲ ਰਹੀ ਹੈ । ਖਾਸ ਗੱਲ ਇਹ ਵੀ ਹੈ ਕਿ ਇਹ ਸ਼ਰਾਬ ਫੈਕਟਰੀ ਸਾਰੀ ਮਸ਼ੀਨਰੀ ਪਿੱਤਲ ਦੀ ਹੈ। ਕਸੌਲੀ ਨੇੜੇ ਡਿਸਟਲਿਰੀ ਦਾ ਮੁੱਖ ਬਰਾਂਡ ਵਿਸਕੀ ਸੀ , ਜਿਸ ਨੂੰ ਨੇੜਲੇ ਸ਼ਹਿਰ ਸੋਲਨ ਦੇ ਨਾਂਮ ‘ਤੇ “ ਸੋਲਨ ਨੰਬਰ-1” ਰੱਖਿਆ, ਇਹ ਸਭ ਵਧੀਆ ਵਿਕਣ ਵਾਲੀ ਭਾਰਤੀ ਵਿਸਕੀ ਸੀ ਜੋ ਇੱਕ ਸਦੀ ਤੋਂ ਵੱਧ 1980 ਤੱਕ ਟਾਪ ‘ਤੇ ਰਹੀ । ਸੋਲਨ ਨੰਬਰ 1 ਨੂੰ ਹਿਮਾਲਿਆ ਦੀ ਇਕਲੌਤੀ ਸਿੰਗਲ -ਮਾਲਟ ਵਿਸਕੀ ਹੋਣ ਦਾ ਮਾਣ ਹੈ। ਬੇਸ਼ਕ ਮੋਹਨ ਮੇਕਿਨ ਦੀਆਂ ਓਲਡ ਮੌਕ ਰਮ , ਵਿਸਕੀ ‘ਚ ਡਿਪਲੋਮੈਟ ਡਿਲੈਕਸ , ਕਰਨਲਜ ਸਪੈਸ਼ਲ, ਬਲੈਕ ਨਾਈਟ , ਸਮਾਰਕ ਹਾਲ ਤੋਂ ਇਲਾਵਾ ਲੰਡਨ ਡਰਾਈ , ਬਿਗੈ ਗਿਨਸ ਅਤੇ ਕਪਲਸਕੀ ਵੋਡਕਾ ਬਣਾਉਦੀਂ ਹੈ , ਪਰ ਜੋ ਪਛਾਣ ਸੋਲਨ ਨੰਬਰ 1 ੰ ਮਿਲੀ ਉਹ ਮੀਲ ਪੱਥਰ ਹੈ । ਫਿਰ ਸੋਲਨ ਦਾ ਸਰੂਰ ਕਿਮੇ ਭੁੱਲੇ । #ਸੁਖਨੈਬ_ਸਿੰਘ_ਸਿੱਧੂ #dunwatta #solan #pnomediagroup #sukhnaibsinghsidhu
Total Views: 160 ,
Real Estate