2 ਜੁਲਾਈ ਸਵੇਰੇ ਕਰਨਾਲ ਲਾਗੇ ਤਾਰਾਵੜੀ ਇਲਾਕੇ ਵਿਚ ਮਾਲਗੱਡੀ ਦੇ 8-10 ਡੱਬੇ ਡਿੱਗ ਗਏ। ਇਸ ਕਾਰਨ ਦਿੱਲੀ ਨੂੰ ਜਾਂਦੀ ਰੇਲ ਲਾਈਨ ਹਾਲ ਦੀ ਘੜੀ ਬੰਦ ਹੋ ਗਈ ਹੈ। ਖ਼ਬਰ ਲਿਖੇ ਜਾਣ ਤਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਰਿਆਣਾ ਦੇ ਕਰਨਾਲ ‘ਚ ਤਰਾਵੜੀ ਰੇਲਵੇ ਸਟੇਸ਼ਨ ਨੇੜੇ ਚੱਲਦੀ ਮਾਲ ਗੱਡੀ ‘ਚੋਂ ਅਚਾਨਕ 8 ਤੋਂ 10 ਡੱਬੇ ਡਿੱਗ ਗਏ। ਜਿਸ ਕਾਰਨ ਦੋਵੇਂ ਪਾਸੇ ਰੇਲਵੇ ਟਰੈਕ ਜਾਮ ਹੋ ਗਿਆ। ਸੂਚਨਾ ਮਿਲਣ ‘ਤੇ ਜੀਆਰਪੀ ਅਤੇ ਰੇਲਵੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਪਾਸਿਆਂ ਤੋਂ ਆ ਰਹੀਆਂ ਗੱਡੀਆਂ ਨੂੰ ਰੋਕਿਆ।ਡੱਬੇ ਖਾਲੀ ਸਨ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
Total Views: 129 ,
Real Estate



















