ਈਦ ਮੁਬਾਰਕ – ਬਲਵਿੰਦਰ ਕੌਰ ‘ਥਿੰਦ’

  • ਬਲਵਿੰਦਰ ਕੌਰ ‘ਥਿੰਦ’
    ਪਟਿਆਲਾ।
    ਹਜ਼ਰਤ ਮੁਹੰਮਦ ਤੇ ਗੁਰੂ ਨਾਨਕ
    ਦਿੱਤਾ ਸੰਦੇਸ਼ ਸੱਚਾਈ ਦਾ
    ਹੁੰਦਾ ਜੱਗ ਵਿੱਚ ਸਦਾ ਨਾਂ ਲੋਕੋ
    ਕੀਤੀ ਨੇਕ ਕਮਾਈ ਦਾ
    ਨਾ ਕੋਈ ਧਰਮ ਸਿਖਾਉਂਦਾ ਏਥੇ
    ਗੱਲ ਕੋਈ ਵੈਰ ਵਿਰੋਧਾਂ ਦੀ
    ਇਹ ਤਾਂ ਰਾਜਨੀਤੀ ਦੀਆਂ ਖੇਡਾਂ
    ਪਾਉਂਦੀਆਂ ਪਾੜ ਵਿਚਾਰਾਂ ‘ਚ
    ਹਿੰਦੂ,ਸਿੱਖ, ਮੁਸਲਿਮ ਸਭ ਭਾਈ
    ਨਾ ਕੋਈ ਫਰਕ ਲਹੂ ਵਿੱਚ ਕਾਈ
    ਮੁੱਢ ਤੋਂ ਰਹੇ ਜ਼ੋ ਕੱਠੇ ਵੀਰੇ
    ਕਾਹਤੋਂ ਬਦਲਣ ਨਿੱਤ ਵਤੀਰੇ
    ਪਾਉਣ ਫਿੱਕ ਜ਼ੋ ਵਿੱਚ ਪਿਆਰਾਂ
    ਕਰੀਏ ਦੂਰ ਉਹ ਸਭ ਵਿਚਾਰਾਂ
    ਗੁਰੂ ਅਰਜਨ ਹਰਿਮੰਦਰ ਬਣਵਾਇਆ
    ਨੀਂਹ ਪੱਥਰ ਮੀਆਂ ਮੀਰ ਤੋਂ ਸੀ ਰਖਵਾਇਆ
    ਜਾਤ,ਮਜ਼ਹਬ ਦਾ ਭੇਦ ਮਿਟਾਇਆ
    ਰਾਏ ਬੁਲਾਰ,ਭੁੱਖਣ ਸ਼ਾਹ ਤੇ ਅੱਲਾ ਯਾਰ
    ਜਿਹਾ ਨਾ ਕੋਈ ਸਾਨੀ ਜੀ
    ਫੋਲ ਇਤਿਹਾਸ ਭਾਵੇਂ ਤੁਸੀਂ ਦੇਖੋ
    ਕਿਰਦਾਰ ਨੇ ਇਹ ਲਾਸਾਨੀ ਜੀ
    ਪੀਰ ਬੁੱਧੂਸ਼ਾਹ ਜਿਹੇ ਅਕਾਸਾਂ ਦੀ
    ਹੈ ਲੋੜ ਜ਼ਮਾਨੇ ਨੂੰ
    ਪਾਈਏ ਏਕਤਾ ਵਾਲੀਆਂ ਬਾਤਾਂ
    ਨਾ ਛੇੜੀਏ ਕੁਰਖਤ ਫਸਾਨੇ ਨੂੰ
    ਮਿਲ ਕੇ ਈਦ ਦਾ ਤਿਉਹਾਰ ਮਨਾਈਏ
    ਕਰੀਏ ਦੂਰ ਬੁਰਾਈਆਂ ਨੂੰ
    ‘ਥਿੰਦ’ ਦਾ ਇੱਕੋ ਸੰਦੇਸ਼ ਪਿਆਰਾ
    ‘ਈਦ ਮੁਬਾਰਕ ‘ ਸਭ ਭੈਣਾਂ ਤੇ ਭਾਈਆਂ ਨੂੰ।

    ਬਲਵਿੰਦਰ ਕੌਰ ‘ਥਿੰਦ’
    ਪਟਿਆਲਾ।

Total Views: 717 ,
Real Estate