NIA ਨੇ ਲਾਰੈਂਸ ਦੇ ਖਾਸ ਵਿਕਰਮ ਬਰਾੜ ਨੂੰ ਕੀਤਾ ਗ੍ਰਿਫਤਾਰ

ਐਨਆਈਏ ਨੇ ਲਾਰੈਂਸ ਦੇ ਖਾਸਮਖਾਸ ਵਿਕਰਮ ਬਰਾੜ ਨੂੰ ਗ੍ਰਿਫਤਾਰ ਕੀਤਾ ਹੈ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵਿਕਰਮਜੀਤ ਬਰਾੜ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਭਾਰਤ ਡਿਪੋਰਟ ਹੋਣ ਤੋਂ ਤੁਰੰਤ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਐਨਆਈਏ ਦੀ ਇਕ ਟੀਮ ਉਸ ਨੂੰ ਦੇਸ਼ ਵਿਚੋਂ ਕਢਵਾਉਣ ਤੇ ਭਾਰਤ ਵਾਪਸ ਲਿਆਉਣ ਲਈ ਯੂਏਈ ਗਈ ਸੀ।ਵਿਕਰਮ ਬਰਾੜ ਹਾਲ ਹੀ ‘ਚ ਫਿਲਮ ਅਭਿਨੇਤਾ ਸਲਮਾਨ ਖਾਨ ਨੂੰ ਧਮਕੀਆਂ ਦੇਣ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮਾਮਲੇ ‘ਚ ਚਰਚਾ ‘ਚ ਆਇਆ ਸੀ । ਇਸ ਦੇ ਨਾਲ ਹੀ ਇੰਟਰਪੋਲ ਨੇ ਭਾਰਤੀ ਜਾਂਚ ਏਜੰਸੀ ਦੀ ਬੇਨਤੀ ‘ਤੇ ਜੁਲਾਈ ਮਹੀਨੇ ‘ਚ ਗੈਂਗਸਟਰ ਵਿਕਰਮ ਬਰਾੜ ਵਿਰੁੱਧ ਰੈੱਡ ਕਾਰਨਰ ਨੋਟਿਸ (ਆਰ.ਸੀ.ਐਨ.) ਜਾਰੀ ਕੀਤਾ ਸੀ।

Total Views: 216 ,
Real Estate