ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਮੋਹਾਲੀ ਸਥਿਤ ਦਫ਼ਤਰ ਵਿਖੇ ਈਡੀ ਦੀ ਰੇਡ ਨਿਰੰਤਰ ਜਾਰੀ ਹੈ। ਇਸੇ ਦਰਮਿਆਨ ਹੁਣ ਚੰਡੀਗੜ੍ਹ ਤੋਂ ਵੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਈਡੀ ਨੇ ਚੰਡੀਗੜ੍ਹ ਦੇ ਸੈਕਟਰ 39 ਵਿੱਚ ਸਥਿਤ ਇੱਕ ਸਰਕਾਰੀ ਕੋਠੀ ‘ਤੇ ਛਾਪੇਮਾਰੀ ਕੀਤੀ ਹੈ।ਮਿਲੀ ਜਾਣਕਾਰੀ ਅਨੁਸਾਰ, ਦੇਰ ਸ਼ਾਮ ਈਡੀ ਦੇ ਡਿਪਟੀ ਡਾਇਰੈਕਟਰ ਪੱਧਰ ਦੇ ਇੱਕ ਸੀਨੀਅਰ ਅਧਿਕਾਰੀ ਦੀ ਅਗਵਾਈ ਹੇਠ ਈਡੀ ਦੀ ਵਿਸ਼ੇਸ਼ ਟੀਮ ਸੈਕਟਰ 39 ਵਿਖੇ ਪਹੁੰਚੀ। ਟੀਮ ਨੇ ਸਰਕਾਰੀ ਕੋਠੀ ਨੰਬਰ 926 ਦਾ ਤਾਲਾ ਤੋੜ ਕੇ ਅੰਦਰ ਪ੍ਰਵੇਸ਼ ਕੀਤਾ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਕੋਠੀ ਬੰਦ ਪਈ ਸੀ, ਜਿਸ ਕਰਕੇ ਅਧਿਕਾਰੀਆਂ ਨੂੰ ਅੰਦਰ ਜਾਣ ਲਈ ਤਾਲਾ ਤੋੜਨਾ ਪਿਆ। ਈਡੀ ਦੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਸਰਕਾਰੀ ਰਿਹਾਇਸ਼ ਦੇ ਅੰਦਰਲੇ ਦਸਤਾਵੇਜ਼ਾਂ ਤੇ ਹੋਰ ਸਮੱਗਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਕੋਠੀ ਕਿਸਨੂੰ ਆਲਾਟ ਹੋਈ ਅਤੇ ਕੌਣ ਇੱਥੇ ਰਹਿੰਦਾ ਸੀ, ਇਸ ਬਾਰੇ ਹਾਲੇ ਪਤਾ ਨਹੀਂ ਲਗ ਸਕਿਆ।
ਗਮਾਡਾ ਪਿੱਛੋਂ ਚੰਡੀਗੜ੍ਹ ‘ਚ ਪੰਜਾਬ ਦੀ ਸਰਕਾਰੀ ਕੋਠੀ ‘ਤੇ ਵੀ ED ਦੀ ਰੇਡ
Real Estate




















