ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦੀ ਯਾਦ ਵਿਚ ਕਰਵਾਏ ਇਕ ਸਮਾਗਮ ਵਿਚ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਭਾਸ਼ਣ ਦੌਰਾਨ ਮਾਈਕ੍ਰੋਫੋਨ ਖਰਾਬ ਹੋਣ ਤੋਂ ਬਾਅਦ ਪੁਲਸ ਵਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ।ਸਮਾਗਮ ’ਚ ਅਪਣੇ ਭਾਸ਼ਣ ਦੌਰਾਨ ਵਿਜਯਨ ਦਾ ਮਾਈਕ ਕੁਝ ਦੇਰ ਲਈ ਖ਼ਰਾਬ ਹੋ ਗਿਆ, ਜਿਸ ਕਾਰਨ ਉਨ੍ਹਾਂ ਦੇ ਭਾਸ਼ਣ ’ਚ ਰੁਕਾਵਟ ਆਈ।ਇਸ ਮਾਮਲੇ ਦਾ ਖ਼ੁਦ ਨੋਟਿਸ ਲੈਂਦਿਆਂ ਕੈਂਟ ਪੁਲਿਸ ਨੇ ਮੰਗਲਵਾਰ ਨੂੰ ਮਾਮਲਾ ਦਰਜ ਕਰ ਲਿਆ ਪਰ ਕਿਸੇ ਨੂੰ ਵੀ ਦੋਸ਼ੀ ਨਹੀਂ ਬਣਾਇਆ ਗਿਆ। ਇਸ ਮਾਮਲੇ ਤੋਂ ਬਾਅਦ ‘ਮਾਈਕ ਆਪਰੇਟਰ’ ਦਾ ਬਿਆਨ ਦਰਜ ਕੀਤਾ ਗਿਆ ਅਤੇ ਪ੍ਰੋਗਰਾਮ ਦੌਰਾਨ ਵਰਤੇ ਗਏ ਐਂਪਲੀਫਾਇਰ ਅਤੇ ਤਾਰਾਂ ਸਮੇਤ ਉਸ ਦਾ ਸਾਮਾਨ ਜ਼ਬਤ ਕਰ ਲਿਆ ਗਿਆ।
ਰਾਜ ਦੇ ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿਭਾਗ ਵਲੋਂ ਵਿਸਤ੍ਰਿਤ ਵਿਗਿਆਨਕ ਜਾਂਚ ਲਈ ਉਪਕਰਨ ਭੇਜੇ ਗਏ ਹਨ। ਅਧਿਕਾਰੀ ਨੇ ਕਿਹਾ ਕਿ ਕੇਰਲ ਪੁਲਿਸ ਐਕਟ ਦੀ ਧਾਰਾ 118 (ਈ) ਦੇ ਤਹਿਤ ਜਨਤਾ ਨੂੰ ਖ਼ਤਰਾ ਪੈਦਾ ਕਰਨ ਜਾਂ ਜਨਤਕ ਸੁਰੱਖਿਆ ਨੂੰ ਬਣਾਈ ਰੱਖਣ ਵਿਚ ਅਸਫਲ ਰਹਿਣ ਲਈ ਇਕ ਕੇਸ ਦਰਜ ਕੀਤਾ ਗਿਆ ਸੀ।
‘‘ਮੁਕੱਦਮੇ ਦਾ ਦਰਜ ਹੋਣਾ ਸਿਰਫ਼ ਇਕ ਤਕਨੀਕੀ ਮਾਮਲਾ ਹੈ। ਉੱਚ ਅਧਿਕਾਰੀਆਂ ਨੇ ਸਾਨੂੰ ਇਸ ਗੱਲ ਦੀ ਪੁਸ਼ਟੀ ਕਰਨ ਲਈ ਕਿਹਾ ਹੈ ਕਿ ਕੀ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਮਾਈਕ ਦੀ ਖਰਾਬੀ ਕਿਸੇ ਤਕਨੀਕੀ ਖਰਾਬੀ ਕਾਰਨ ਹੋਈ ਸੀ। ਇਸ ਦੇ ਲਈ ਸਾਨੂੰ ਵਿਗਿਆਨਕ ਜਾਂਚ ਲਈ ਉਪਕਰਨ ਭੇਜਣੇ ਹੋਣਗੇ।’’
ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਮਾਈਕ ’ਚ ਹੋਈ ਗੜਬੜੀ ਤਾਂ ਮਾਮਲਾ ਦਰਜ
Total Views: 173 ,
Real Estate
















