ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੌਜ ਦੇ ਸਾਬਕਾ ਜਨਰਲ ਕਮਰ ਜਾਵੇਦ ਬਾਜਵਾ ’ਤੇ ਹਮਲਾ ਕਰਦਿਆਂ ਕਿਹਾ ਹੈ ਕਿ ਬਾਜਵਾ ਉਨ੍ਹਾਂ ਦੀ ਹੱਤਿਆ ਕਰਵਾਉਣੀ ਚਾਹੁੰਦੇ ਸਨ ਤੇ ਦੇਸ਼ ਵਿੱਚ ਐਮਰਜੈਂਸੀ ਲਗਵਾਉਣ ਦੇ ਰੌਂਅ ਵਿੱਚ ਸਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਚੇਅਰਮੈਨ ਇਮਰਾਨ ਖਾਨ ਨੇ ਇਹ ਬਿਆਨ ਲਾਹੌਰ ਵਿੱਚ ਪ੍ਰਾਈਵੇਟ ਨਿਊਜ਼ ਚੈਨਲ ਨੂੰ ਅੱਜ ਇੰਟਰਵਿਊ ਦੌਰਾਨ ਦਿੱਤਾ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਨੂੰ ਬੀਤੇ ਸਾਲ ਅਪਰੈਲ ਵਿੱਚ ਪਾਕਿਸਤਾਨ ਦੀ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਉਨ੍ਹਾਂ ਖ਼ਿਲਾਫ਼ ਬੇਭਰੋਸਗੀ ਦਾ ਮਤਾ ਲਿਆਂਦਾ ਗਿਆ ਸੀ। ਉਸੇ ਸਮੇਂ ਤੋਂ ਹੀ ਇਮਰਾਨ ਖਾਨ ਵੱਲੋਂ ਕਮਰ ਜਾਵੇਦ ਬਾਜਵਾ ’ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ।
Total Views: 538 ,
Real Estate



















