ਕੋਲੰਬੀਆ ਵਿੱਚ ਭੂਚਾਲ; 111 ਹਲਾਕ; ਸੈਂਕੜੇ ਜ਼ਖ਼ਮੀ

ਪੱਛਮੀ ਕੋਲੰਬੀਆ ਵਿੱਚ 7.4 ਸ਼ਿੱਦਤ ਵਾਲਾ ਭੂਚਾਲ ਆਇਆ ਜਿਸ ਕਾਰਨ 111 ਲੋਕਾਂ ਦੀ ਮੌਤ ਹੋ ਗਈ। ਇਸ ਭੂਚਾਲ ਕਾਰਨ ਸੈਂਕੜੇ ਲੋਕ ਮਲਬੇ ਹੇਠਾਂ ਦੱਬ ਗਏ ਅਤੇ ਰਾਜਧਾਨੀ ਬਗੋਟਾ ਵਿਚ ਰਹਿੰਦੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਬਾਹਰ ਨਿਕਲਣਾ ਪਿਆ।
ਇਸ ਦੇ ਝਟਕੇ ਗੁਆਂਢੀ ਦੇਸ਼ਾਂ ਇਕਵਾਡੋਰ ਅਤੇ ਪਨਾਮਾ ਵਿੱਚ ਵੀ ਮਹਿਸੂਸ ਕੀਤੇ ਗਏ। ਸਥਾਨਕ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰਿਸਾਰਲਦਾ ਖੇਤਰ ਵਿੱਚ ਘੱਟੋ-ਘੱਟ 40 ਅਤੇ ਵਾਲੇ ਡੇਲ ਕੌਕਾ ਖੇਤਰ ਵਿੱਚ 27 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਚੋਕੋ ਵਿੱਚ 9, ਕਾਲਦਾਸ ਵਿੱਚ 2 ਅਤੇ ਐਂਟੀਓਕੀਆ ਵਿੱਚ ਇੱਕ ਵਿਅਕਤੀ ਦੀ ਜਾਨ ਗਈ ਹੈ। ਪਰੇਰਾ, ਕਿਬਡੋ, ਕੈਲੀ ਅਤੇ ਮਾਨੀਜ਼ਾਲੇਸ ਵਰਗੇ ਸ਼ਹਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

Total Views: 1 ,
Real Estate