ਅਮਰੀਕਾ ’ਚ ਪ੍ਰੇਮਿਕਾ ਦਾ ਕਤਲ ਕਰਕੇ ਭਾਰਤ ਭੱਜ ਰਿਹਾ ਭਾਰਤੀ ਵਿਦਿਆਰਥੀ ਨੂੰ ਜਰਮਨੀ ’ਚ ਦਬੋਚਿਆ

ਅਮਰੀਕਾ ਦੇ ਅਰੀਜ਼ੋਨਾ (ਟਕਸਨ) ਵਿੱਚ ਆਪਣੀ ਅਮਰੀਕੀ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਭਾਰਤ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਹੇ 20 ਸਾਲਾਂ ਭਾਰਤੀ ਵਿਦਿਆਰਥੀ ਵਰੁਣ ਬੈਚੀਗਾਰੀ ਨੂੰ ਜਰਮਨੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਯੂਨੀਵਰਸਿਟੀ ਆਫ਼ ਅਰੀਜ਼ੋਨਾ ਵਿੱਚ ਬਿਜ਼ਨਸ ਐਨਾਲਿਟਿਕਸ ਦੇ ਵਿਦਿਆਰਥੀ ਰਹੇ ਵਰੁਣ ’ਤੇ ਦੋਸ਼ ਹੈ ਕਿ ਉਸ ਨੇ 6 ਅਗਸਤ ਨੂੰ ਆਪਣੀ 19 ਸਾਲਾਂ ਪ੍ਰੇਮਿਕਾ ਜੁਲਿਸਾ ਰੂਬੀ ਸਾਲਾਜ਼ਾਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਘਟਨਾ ਤੋਂ ਬਾਅਦ ਉਹ ਭਾਰਤ ਜਾਣ ਲਈ ਜਰਮਨੀ ਦੀ ਫਲਾਈਟ ’ਚ ਸਵਾਰ ਹੋ ਗਿਆ ਸੀ, ਪਰ ਜਰਮਨੀ ਪਹੁੰਚਦੇ ਹੀ ਪੁਲੀਸ ਨੇ ਉਸ ਨੂੰ ਦਬੋਚ ਲਿਆ।ਟਕਸਨ ਪੁਲੀਸ ਵਿਭਾਗ (TPD) ਅਨੁਸਾਰ, ਕਤਲ ਕਰਨ ਤੋਂ ਬਾਅਦ ਵਰੁਣ ਨੇ ਜੁਲਿਸਾ ਦਾ ਮੋਬਾਈਲ ਫ਼ੋਨ ਅਤੇ ਕ੍ਰੈਡਿਟ ਕਾਰਡ ਚੋਰੀ ਕਰ ਲਏ। ਵਾਰਦਾਤ ਨੂੰ ਛੁਪਾਉਣ ਲਈ ਉਹ ਖ਼ੁਦ ਜੁਲਿਸਾ ਬਣ ਕੇ ਉਸ ਦੀ ਮਾਂ ਨੂੰ ਮੈਸੇਜ ਭੇਜਦਾ ਰਿਹਾ। ਹਾਲਾਂਕਿ, ਮੈਸੇਜਾਂ ਦੀ ਭਾਸ਼ਾ ’ਤੇ ਸ਼ੱਕ ਹੋਣ ’ਤੇ ਪਰਿਵਾਰ ਨੇ ਪੁਲੀਸ ਨੂੰ ਜਾਂਚ ਲਈ ਭੇਜਿਆ। ਜਦੋਂ ਟਕਸਨ ਫਾਇਰ ਡਿਪਾਰਟਮੈਂਟ ਦੀ ਟੀਮ ਅਪਾਰਟਮੈਂਟ ਪਹੁੰਚੀ ਤਾਂ ਜੁਲਿਸਾ ਦੀ ਲਾਸ਼ ਧੌਣ ਤੱਕ ਕੰਬਲ ਨਾਲ ਢੱਕੀ ਹੋਈ ਸੀ ਅਤੇ ਉਸ ਦੀ ਧੌਣ ’ਤੇ ਗਲਾ ਘੁੱਟਣ ਦੇ ਨਿਸ਼ਾਨ ਸਨ।

Total Views: 1 ,
Real Estate