ਚਮੋਲੀ ਵਿੱਚ ਸੁਰੰਗ ਅੰਦਰ ਭਰਿਆ ਪਾਣੀ, 9 ਕਾਮਿਆਂ ਦੀ ਮੌਤ

ਉਤਰਾਖੰਡ ਦੇ ਚਮੋਲੀ ਦੇ ਪਿਪਲਕੋਟੀ ਵਿਖੇ ਉਸਾਰੀ ਅਧੀਨ 3 ਕਿਲੋਮੀਟਰ ਲੰਬੀ ਸੁਰੰਗ ਵਿਚ ਵੀਰਵਾਰ ਸ਼ਾਮ ਨੂੰ ਜ਼ਮੀਨ ਖਿਸਕਣ ਕਾਰਨ ਪਾਣੀ ਰਿਸਣਾ ਸ਼ੁਰੂ ਹੋ ਗਿਆ। ਸੁਰੰਗ ਦੇ ਮਲਬੇ ਅਤੇ ਪਾਣੀ ਨਾਲ ਭਰ ਜਾਣ ਕਾਰਨ 22 ਕਾਮੇ ਅੰਦਰ ਫਸ ਗਏ ਸਨ। ਬਚਾਅ ਕਾਰਜ ਦੌਰਾਨ ਉਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।ਇਸ ਹਾਦਸੇ ਵਿੱਚ ਕਥਿਤ ਤੌਰ ‘ਤੇ ਨੌਂ ਕਾਮਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ ਸੱਤ ਮੌਤਾਂ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਹੋ ​​ਚੁੱਕੀ ਹੈ, ਜਦਕਿ ਦੋ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ। ਬਚਾਏ ਗਏ ਕਾਮਿਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਵੀਰਵਾਰ, 13 ਅਗਸਤ ਨੂੰ ਸ਼ਾਮ ਕਰੀਬ 7 ਵਜੇ ਵਾਪਰੀ। ਪਿਪਲਕੋਟੀ ਦੇ ਮਾਇਆਪੁਰ ਵਿਖੇ ਨਿਰਮਾਣ ਅਧੀਨ THDC ਸੁਰੰਗ ਵਿੱਚ ਪਾਣੀ ਦੇ ਰਿਸਾਓ ਅਤੇ ਜ਼ਮੀਨ ਖਿਸਕਣ ਕਾਰਨ ਉੱਥੇ ਮੌਜੂਦ ਕਾਮੇ ਫਸ ਗਏ।

Real Estate