ਜੰਮੂ-ਕਸ਼ਮੀਰ ਵਿਚ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਜੰਗਲਾਂ ਵਿਚੋਂ ਦੋ ਐੱਸ.ਪੀ.ਓਜ਼ ਦੀਆਂ ਗੋਲੀਆਂ-ਵਿੰਨ੍ਹੀਆਂ ਲਾਸ਼ਾਂ ਮਿਲੀਆਂ। ਇਹ ਦੋਵੇਂ ਬੁੱਧਵਾਰ ਤੋਂ ਡਚਾਨ-ਮਾਰਵਾਹ ਖੇਤਰ ਵਿਚੋਂ ਲਾਪਤਾ ਸਨ। ਬੁੱਧਵਾਰ ਨੂੰ ਹੀ ਦੱਖਣੀ ਕਸ਼ਮੀਰ ਦੇ ਕੁਲਗ਼ਾਮ ਜ਼ਿਲ੍ਹੇ ਵਿਚ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀ.ਆਰ.ਪੀ.ਐਫ਼) ਦੀ ਚੈੱਕ-ਪੋਸਟ ਉੱਪਰ ਦਹਿਸ਼ਤਗ਼ਰਦਾਂ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਤਿੰਨ ਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕੇਂਦਰੀ ਪ੍ਰਦੇਸ਼ ਦੀਆਂ ਦੋਵੇਂ ਡਿਵੀਜ਼ਨਾਂ (ਜੰਮੂ ਤੇ ਕਸ਼ਮੀਰ) ਵਿਚ ਉੱਤੋਂੜਿਤੀ ਹੋਏ ਇਹ ਹਮਲੇ ਦਰਸਾਉਂਦੇ ਹਨ ਕਿ ‘‘ਦਹਿਸ਼ਤਗ਼ਰਦੀ ਦੀ ਸਿਰੀ ਨੱਪ ਲੈਣ’’ ਦੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਾਅਵੇ ਅਜੇ ਗ਼ੈਰ-ਹਕੀਕੀ ਹਨ।
Total Views: 8 ,
Real Estate


















