
ਪ੍ਰਿੰਸ ਹੈਰੀ ਨੇ ਆਪਣੀ ਆਤਮਕਥਾ ‘ਸਪੇਅਰ’ ਵਿਚ ਆਪਣੇ ਨਿੱਜੀ ਜੀਵਨ ਨੂੰ ਹੈਰਾਨ ਕਰਨ ਵਾਲੀਆਂ ਘਟਨਾਵਾਂ ਦਾ ਵੇਰਵਾ ਦਿੱਤਾ ਹੈ, ਜੋ 10 ਜਨਵਰੀ ਨੂੰ ਪ੍ਰਕਾਸ਼ਿਤ ਹੋਣ ਵਾਲੀ ਹੈ। ਉਨ੍ਹਾਂ ਨੇ ਆਪਣੇ ਵੱਡੇ ਭਰਾ ਪ੍ਰਿੰਸ ਵਿਲੀਅਮ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ। ਪ੍ਰਿੰਸ ਹੈਰੀ ਨੇ ਆਪਣੇ ਵੱਡੇ ਭਰਾ ਪ੍ਰਿੰਸ ਵਿਲੀਅਮ ‘ਤੇ ਸਰੀਰਕ ਹਮਲੇ ਕਰਨ ਦਾ ਦੋਸ਼ ਲਗਾਇਆ ਹੈ। ਪ੍ਰਿੰਸ ਹੈਰੀ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੇਰੇ ਵੱਡੇ ਭਰਾ ਪ੍ਰਿੰਸ ਵਿਲੀਅਮ ਨੇ ਆਪਸੀ ਬਹਿਸ ਦੌਰਾਨ ਮੇਰਾ ਕਾਲਰ ਫੜ ਲਿਆ ਅਤੇ ਮੈਨੂੰ ਫਰਸ਼ ‘ਤੇ ਸੁੱਟ ਦਿੱਤਾ, ਜਿਸ ਨਾਲ ਮੈਂ ਕੁੱਤੇ ਦੇ ਕੌਲੇ ਵਿਚ ਜਾ ਡਿੱਗਿਆ। ਇਸ ਨਾਲ ਮੇਰੇ ਕੱਪੜੇ ਫਟ ਗਏ ਅਤੇ ਪਿੱਠ ‘ਤੇ ਕਈ ਜ਼ਖ਼ਮ ਹੋ ਗਏ। ਮੈਂ ਇਕ ਪਲ ਲਈ ਉਥੇ ਪਿਆ ਰਿਹਾ, ਹੈਰਾਨ ਰਹਿ ਗਿਆ, ਫਿਰ ਆਪਣੇ ਪੈਰਾਂ ‘ਤੇ ਖੜ੍ਹਾ ਹੋ ਗਿਆ ਅਤੇ ਉਸ ਨੂੰ ਬਾਹਰ ਨਿਕਲਣ ਲਈ ਕਿਹਾ। ਹਾਲਾਂਕਿ ਉਹ ਅੜਿਆ ਰਿਹਾ।
Total Views: 310 ,
Real Estate



















