ਦਿਲਜੀਤ ਦੇ ਦਿੱਲੀ ਵਿਚਲੇ ਸ਼ੋਅ ਨੂੰ ਮਿਲੀ ਮਨਜ਼ੂਰੀ

ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 30 ਅਕਤੂਬਰ ਨੂੰ ਹੋਣ ਵਾਲੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ ਦੀ ਸੁਰੱਖਿਆ ਮਨਜ਼ੂਰੀ ‘ਤੇ ਰੋਕ ਲਗਾਉਣ ਤੋਂ ਇੱਕ ਦਿਨ ਬਾਅਦ, ਦਿੱਲੀ ਪੁਲੀਸ ਨੇ ਸ਼ੁੱਕਰਵਾਰ ਨੂੰ ਆਖਰਕਾਰ ਜ਼ਰੂਰੀ ਮਨਜ਼ੂਰੀ ਦੇ ਦਿੱਤੀ ਹੈ।ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਸੁਰੱਖਿਆ ਚਿੰਤਾਵਾਂ ਕਾਰਨ ਇਹ ਮਨਜ਼ੂਰੀ ਰੋਕੀ ਗਈ ਸੀ। ਪਰ ਹੁਣ ਇੱਕ ਮੀਟਿੰਗ ਵਿੱਚ ਸੁਰੱਖਿਆ, ਟਰੈਫਿਕ ਅਤੇ ਭੀੜ ਨੂੰ ਕੰਟਰੋਲ ਕਰਨ ਦੇ ਪੁਖਤਾ ਪ੍ਰਬੰਧਾਂ ਉੱਤੇ ਚਰਚਾ ਕਰਨ ਤੋਂ ਬਾਅਦ ਇਸਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

Real Estate