ਅਮਰੀਕਾ : ਰੱਦ ਹੋਏ 3 ਲੱਖ ਤੋਂ ਵੱਧ ਵੀਜ਼ੇ

ਅਮਰੀਕਾ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਨੇ 3,00,000 ਤੋਂ ਵੱਧ ਅਮਰੀਕੀ ਵੀਜ਼ੇ ਰੱਦ ਕਰ ਦਿਤੇ ਹਨ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਅਨੁਸਾਰ ਪ੍ਰਸ਼ਾਸਨ ਨੇ ਇਤਿਹਾਸ ਵਿਚ ਕਿਸੇ ਵੀ ਹੋਰ ਸਰਕਾਰ ਦੇ ਮੁਕਾਬਲੇ ਸੱਭ ਤੋਂ ਤੇਜ਼ੀ ਨਾਲ ਅਤੇ ਸੱਭ ਤੋਂ ਵੱਧ ਵੀਜ਼ੇ ਰੱਦ ਕੀਤੇ ਹਨ।ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ ਸਰਕਾਰ ਉਨ੍ਹਾਂ ਅੰਤਰਰਾਸ਼ਟਰੀ ਯਾਤਰੀਆਂ ਅਤੇ ਵੀਜ਼ਾ ਧਾਰਕਾਂ ਪ੍ਰਤੀ ‘ਜ਼ੀਰੋ ਟੋਲਰੈਂਸ’ ਦੀ ਨੀਤੀ ਅਪਣਾ ਰਹੀ ਹੈ ਜੋ ਗ਼ੈਰ-ਕਾਨੂੰਨੀ ਗਤੀਵਿਧੀਆਂ, ਧੋਖਾਧੜੀ ਜਾਂ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਜਨਵਰੀ ਤਕ 1,00,000 ਤੋਂ ਵੱਧ ਵੀਜ਼ੇ ਰੱਦ ਕੀਤੇ ਗਏ ਸਨ। 10 ਅਗੱਸਤ ਤਕ ਇਹ ਗਿਣਤੀ ਵਧ ਕੇ 1,75,000 ਤੋਂ ਪਾਰ ਹੋ ਗਈ ਪਰ ਅਕਤੂਬਰ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਅੰਕੜਾ 3 ਲੱਖ ਤੋਂ ਟੱਪ ਗਿਆ ਹੈ। ਨਵੀਆਂ ਨੀਤੀਆਂ ਲਾਗੂ ਹੋਣ ਤੋਂ ਬਾਅਦ ਕਾਨੂੰਨੀ ਇਮੀਗ੍ਰੇਸ਼ਨ ਮਨਜ਼ੂਰੀਆਂ ਵਿਚ ਲਗਭਗ 50 ਫ਼ੀ ਸਦੀ ਦੀ ਗਿਰਾਵਟ ਆਈ ਹੈ।ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਅਨੁਸਾਰ ਜ਼ਿਆਦਾਤਰ ਵੀਜ਼ੇ ਅਪਰਾਧਿਕ ਗਤੀਵਿਧੀਆਂ, ਜਨਤਕ ਸੁਰੱਖਿਆ ਦੇ ਖ਼ਤਰਿਆਂ, ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਅਤੇ ਝੂਠੇ ਦਸਤਾਵੇਜ਼ਾਂ ਕਾਰਨ ਰੱਦ ਕੀਤੇ ਗਏ ਹਨ। ਰੱਦ ਕੀਤੇ ਵੀਜ਼ਿਆਂ ਦੇ ਮੁੱਖ ਅੰਕੜੇ ਹੇਠ ਲਿਖੇ ਅਨੁਸਾਰ ਹਨ- 25 ਫ਼ੀ ਸਦੀ ਮਾਮਲੇ ਹਮਲੇ ਅਤੇ ਇਸ ਨਾਲ ਜੁੜੇ ਅਪਰਾਧਾਂ ਨਾਲ ਸਬੰਧਤ ਸਨ। 22 ਫ਼ੀ ਸਦੀ ਮਾਮਲੇ ਸ਼ਰਾਬ/ਨਸ਼ੇ ਵਿੱਚ ਗੱਡੀ ਚਲਾਉਣ ਨਾਲ ਜੁੜੇ ਸਨ।

Total Views: 1 ,
Real Estate