ਚੰਡੀਗੜ੍ਹ: ਇੰਸਟਾਗ੍ਰਾਮ ਤੇ ਵੀਡੀਓ ਸਾਂਝਾ ਕਰਨ ਤੋਂ 11ਵੀਂ ਦੇ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ

ਚੰਡੀਗੜ੍ਹ ਦੇ ਸੈਕਟਰ 34 ਵਿੱਚ ਕੁੱਟਮਾਰ ਤੇ ਉਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨ ਦਾ ਬਦਲਾ ਲੈਣ ਲਈ ਇੱਕ 17 ਸਾਲਾ ਨਾਬਾਲਗ ਨੇ ਆਪਣੀ ਹਮਉਮਰ ਲੜਕੇ ਨੈਤਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।ਇਹ ਵਾਰਦਾਤ ਵੀਰਵਾਰ ਰਾਤ ਨੂੰ ਸੈਕਟਰ 22 ਸਥਿਤ ਸਨਾਤਨ ਧਰਮ ਮੰਦਰ ਦੇ ਸਾਹਮਣੇ ਵਾਪਰੀ। ਨੈਤਿਕ ਆਪਣੇ ਇੱਕ ਦੋਸਤ ਨਾਲ ਆਟੋ-ਰਿਕਸ਼ਾ ਵਿੱਚ ਸਵਾਰ ਹੋ ਕੇ ਸੈਕਟਰ 34 ਤੋਂ ਘਰ ਵਾਪਸ ਆ ਰਿਹਾ ਸੀ। ਦੋਸ਼ ਹੈ ਕਿ ਮੋਟਰਸਾਈਕਲ ‘ਤੇ ਆਟੋ-ਰਿਕਸ਼ਾ ਦਾ ਪਿੱਛਾ ਕਰ ਰਹੇ ਨਾਬਾਲਗ ਨੇ ਵਾਹਨ ‘ਤੇ ਤਿੰਨ ਗੋਲੀਆਂ ਚਲਾਈਆਂ। ਇੱਕ ਗੋਲੀ ਆਟੋ-ਰਿਕਸ਼ਾ ਚਾਲਕ ਸਿਕੰਦਰ ਪਾਸਵਾਨ ਦੇ ਮੋਢੇ ਨੂੰ ਛੂੰਹਦੀ ਹੋਈ ਅਗਲੇ ਸ਼ੀਸ਼ੇ ਵਿੱਚੋਂ ਲੰਘ ਗਈ, ਜਦਕਿ ਇੱਕ ਹੋਰ ਗੋਲੀ ਨੈਤਿਕ ਦੀ ਛਾਤੀ ਵਿੱਚ ਜਾ ਲੱਗੀ।ਨੈਤਿਕ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਹਮਲੇ ਵਿੱਚ ਉਸ ਦਾ ਦੋਸਤ ਵਾਲ-ਵਾਲ ਬਚ ਗਿਆ। ਪੁਲਿਸ ਨੇ ਮੁਲਜ਼ਮ ਦੀ ਪਛਾਣ 17 ਸਾਲਾ ਨਾਬਾਲਗ ਵਜੋਂ ਕੀਤੀ ਹੈ।

Total Views: 1 ,
Real Estate