![]()
ਦਵਿੰਦਰ ਸਿੰਘ ਸੋਮਲ
ਰਸ਼ੀਅਨ ਰਾਸ਼ਟਰਪਤੀ ਵਲਾਦੀਮਾਰ ਪੂਤਿਨ ਨੇ ਮਾਰੀਉਪਲ ‘ਚ ਲੜ ਰਹੀ ਆਪਣੀ ਫੌਜ ਨੂੰ ਸਟੀਲ ਪਲਾਂਟ ਜਿਸ ਆਖਰੀ ਜਗਾਂਹ ਅੰਦਰ ਹਜੇ ਤੱਕ ਯੁਕਰੇਨ ਦੇ ਫੌਜੀ ਮੌਜੂਦ ਨੇ ਉਸ ਉੱਤੇ ਹਮਲਾ ਰੋਕ ਉਸਨੂੰ ਚਾਰੇ ਪਾਸਿਉ ਘੇਰਣ ਦਾ ਹੁੱਕਮ ਦਿੱਤਾ ਹੈ। ਰਸ਼ੀਅਨ ਪਰੇਜੀਡੇਂਟ ਨੇ ਕਿਹਾ ਕੇ
ਜੋ ਵੀ ਇਸ ਜਗਾਹ ਨੂੰ ਛੱਡ ਬਾਹਰ ਆਵੇਗਾ ਰਸ਼ੀਆ ਉਸਦੀ ਜਿੰਦਗੀ ਦੀ ਗਾਰੰਟੀ ਦਿੰਦਾ ਹੈ ਅਤੇ ਸਬ ਨਾਲ ਇੱਜਤ ਨਾਲ ਪੇਸ਼ ਆਇਆ ਜਾਵੇਗਾ। ਰੂਸੀ ਰਾਸ਼ਟਰਪਤੀ ਨੇ ਇਹ ਹੁੱਕਮ ਆਪਣੇ ਰੱਖਿਆ ਮੰਤਰੀ ਨੂੰ ਦਿੱਤੇ ਜਿਸਨੇ ਪਹਿਲਾ ਰਾਸ਼ਟਰਪਤੀ ਨੂੰ ਇਹ ਦੱਸਿਆ ਸੀ ਕੇ ਹਜੇ ਵੀ ਇਸ ਪਲਾਂਟ ਅੰਦਰ ਦੋ ਹਜ਼ਾਰ ਤੋ ਜਿਆਦਾ ਯੁਕਰੇਨੀਅਨ ਫੌਜੀ ਨੇ। ਇਹ ਵੀ ਮੰਨਿਆ ਜਾ ਰਿਹਾ ਕੀ ਸੰਭਾਵੀ ਤੌਰ ਤੇ ਇੱਕ ਹਜ਼ਾਰ ਤੋ ਜਿਆਦਾ ਸਿਵੇਲੀਅਨਜ ਨੇ ਉੱਥੇ ਸ਼ਰਣ ਲਈ ਹੋਈ ਹੈ।
ਯੁਕਰੇਨ ਦੇ ਡਿਪਟੀ ਪ੍ਰਾਈਮ ਮਨੀਸਟਰ ਨੇ ਮੰਗ ਕੀਤੀ ਹੈ ਕੀ ਮਾਰੀਉਪਲ ਅੰਦਰ ਰਸ਼ੀਆ ਇੱਕ ਮਨੁੱਖਤਾਵਾਦੀ ਲਾਂਘਾ ਬਣਾਉਣ ਦੇਵੇ ਤਾਂ ਜੋ ਫੱਟੜ ਸੈਨਿਕਾ ਅਤੇ ਆਮ ਨਾਗਰਿਕਾ ਨੂੰ ਉੱਥੋ ਕੱਢਿਆ ਜਾ ਸਕੇ।
ਰਾਸ਼ਟਰਪਤੀ ਪੂਤਿਨ ਨੇ ਕਿਹਾ ਕੀ ਅਸੀ ਮਾਰੀਉਪਲ ਨੂੰ ਆਜਾਦ ਕਰਵਾ ਲਿਆ ਹੈ।ਕਾਬਿਲ ਏ ਜਿਕਰ ਹੈ ਕੀ ਸ਼ਹਿਰ ਮਾਰੀਉਪਲ ਦੇ ਉੱਪਰ ਰੂਸ ਦਾ ਪੂਰਣ ਕਬਜਾ ਰਣਨੀਤਿਕ ਤੌਰ ਤੇ ਰਸ਼ੀਆ ਲਈ ਇੱਕ ਵੱਡੀ ਸਫਲਤਾ ਹੋਵਗੀ।
ਯੁਕਰੇਨ ਦੇ ਸ਼ਹਿਰ ਖਾਰਕੀਵ ਦੇ ਮੇਅਰ ਦਾ ਕਹਿਣਾ ਹੈ ਕੀ ਸਾਡੇ ਉੱਤੇ ਬਹੁਤ ਤਗੜੀ ਬੰਬਵਾਰੀ ਹੋ ਰਹੀ ਏ।ਲੁਹਾਂਸਕ ਖਿੱਤੇ ਦੇ ਗਵਰਨਰ ਦਾ ਕਹਿਣਾ ਹੈ ਕੀ ਅੱਸੀ ਪ੍ਰਤੀਸ਼ਤ ਖਿੱਤਾ ਹੁਣ ਰਸ਼ੀਅਨ ਫੋਰਸਸ ਦੇ ਕਬਜੇ ਹੇਠਾ ਆ ਚੁੱਕਾ ਹੈ।



















