ਬਰੈਂਪਟਨ ਰੈਸਟੋਰੈਂਟ ‘ਚ ਗੋਲੀਬਾਰੀ ਕਰਨ ਮਾਮਲੇ ‘ਚ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਬਰੈਂਪਟਨ ਦੇ ਇੱਕ ਰੈਸਟੋਰੈਂਟ ਵਿੱਚ ਹੋਈ ਹਥਿਆਰਬੰਦ ਝੜਪ ਅਤੇ ਗੋਲ਼ੀਬਾਰੀ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੀਲ ਰੀਜਨਲ ਪੁਲੀਸ ਦੀ ਮੇਜਰ ਕਰਾਈਮ ਯੂਨਿਟ ਨੇ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪ੍ਰਭਜੋਤ ਅਤੇ ਗੁਰਵਿੰਦਰ ਵਜੋਂ ਹੋਈ ਹੈ, ਜਿਨ੍ਹਾਂ ਖ਼ਿਲਾਫ਼ ਵੱਖ-ਵੱਖ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਘਟਨਾ ਬੀਤੀ 10 ਅਕਤੂਬਰ ਨੂੰ ਤੜਕੇ ਕਰੀਬ 1:27 ਵਜੇ ਵਾਪਰੀ ਸੀ। ਪੁਲੀਸ ਨੂੰ ਏਅਰਪੋਰਟ ਰੋਡ ਅਤੇ ਕੋਟਰੇਲ ਬੁਲੇਵਾਰਡ (Airport Road & Cottrelle Boulevard) ਨੇੜੇ ਸਥਿਤ ਇੱਕ ਰੈਸਟੋਰੈਂਟ ਵਿੱਚ ਗੋਲ਼ੀ ਚੱਲਣ ਦੀ ਇਤਲਾਹ ਮਿਲੀ ਸੀ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਰੈਸਟੋਰੈਂਟ ਅੰਦਰ ਹੋਈ ਤਕਰਾਰ ਦੌਰਾਨ ਇੱਕ ਵਿਅਕਤੀ ਦੇ ਸਿਰ ’ਤੇ ਕਥਿਤ ਤੌਰ ’ਤੇ ਬੰਦੂਕ ਨਾਲ ਹਮਲਾ ਕੀਤਾ ਗਿਆ ਅਤੇ ਇਸੇ ਦੌਰਾਨ ਗੋਲ਼ੀ ਵੀ ਚਲਾਈ ਗਈ।

Real Estate