ਨਿਊਜ਼ੀਲੈਂਡ ਚੋਣ ਨਤੀਜੇ : ਸੰਸਦ ’ਚ ਪਹੁੰਚੇ ਚਾਰ ਭਾਰਤੀ ਮੂਲ ਦੇ ਉਮੀਦਵਾਰ

Parmjeet Parmar

ਨਿਊਜ਼ੀਲੈਂਡ ਦੀਆਂ ਆਮ ਚੋਣਾਂ ਦੇ ਅਧਿਕਾਰਤ ਨਤੀਜੇ ਐਲਾਨੇ ਜਾਣ ਤੋਂ ਬਾਅਦ ਦੇਸ਼ ਦੀ ਸਿਆਸਤ ਵਿਚ ਦਿਲਚਸਪ ਮੋੜ ਆ ਗਿਆ ਹੈ। 130 ਮੈਂਬਰੀ ਸੰਸਦ ਵਿਚ ਕਿਸੇ ਵੀ ਗਠਜੋੜ ਨੂੰ ਸਪੱਸ਼ਟ ਬਹੁਮਤ ਨਹੀਂ ਮਿਲ ਸਕਿਆ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੀ ਅਗਵਾਈ ਵਾਲਾ ਮੌਜੂਦਾ ਸੱਤਾਧਾਰੀ ਗਠਜੋੜ ਬਹੁਮਤ ਦੇ 66 ਸੀਟਾਂ ਦੇ ਅੰਕੜੇ ਤੋਂ ਸਿਰਫ਼ ਇਕ ਸੀਟ ਪਿੱਛੇ ਰਹਿ ਕੇ 65 ਸੀਟਾਂ ’ਤੇ ਸਿਮਟ ਗਿਆ ਹੈ। ਦੂਜੇ ਪਾਸੇ, ਵਿਦੇਸ਼ਾਂ ਵਿਚ ਰਹਿੰਦੇ ਨਿਊਜ਼ੀਲੈਂਡ ਵਾਸੀਆਂ ਸਮੇਤ ਪਰਵਾਸੀ ਭਾਈਚਾਰੇ ਲਈ ਖ਼ੁਸ਼ੀ ਦੀ ਖ਼ਬਰ ਇਹ ਹੈ ਕਿ ਪੰਜਾਬੀ ਮੂਲ ਦੀ ਡਾ. ਪਰਮਜੀਤ ਪਰਮਾਰ ਸਮੇਤ ਚਾਰ ਭਾਰਤੀ ਮੂਲ ਦੇ ਉਮੀਦਵਾਰ ਸੰਸਦ ਵਿਚ ਪਹੁੰਚਣ ਵਿਚ ਕਾਮਯਾਬ ਰਹੇ ਹਨ।ਚੋਣ ਕਮਿਸ਼ਨ ਵਲੋਂ ਜਾਰੀ ਅੰਤਮ ਅੰਕੜਿਆਂ ਅਨੁਸਾਰ, ਨੈਸ਼ਨਲ ਪਾਰਟੀ ਨੂੰ ਸੱਭ ਤੋਂ ਵੱਧ 40 ਸੀਟਾਂ ਮਿਲੀਆਂ ਹਨ, ਜਦਕਿ ਵਿਰੋਧੀ ਧਿਰ ਲੇਬਰ ਪਾਰਟੀ 36 ਸੀਟਾਂ ਨਾਲ ਦੂਜੇ ਸਥਾਨ ’ਤੇ ਰਹੀ। ਗ੍ਰੀਨ ਪਾਰਟੀ ਨੇ 17, ਐਕਟ ਨਿਊਜ਼ੀਲੈਂਡ ਨੇ 13, ਨਿਊਜ਼ੀਲੈਂਡ ਫਸਟ ਨੇ 12, ਅਪੋਰਚੂਨਿਟੀ ਪਾਰਟੀ ਨੇ 7 ਅਤੇ ਤੇ ਪਾਤੀ ਮਾਓਰੀ ਨੇ 5 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ।

Real Estate