ਆਸਟ੍ਰੇਲੀਆ: ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ

ਫਰਵਰੀ 2027 ਦੇ ਇਨਟੇਕ ਵਿੱਚ ਆਸਟ੍ਰੇਲੀਆ ਦੀ ਕਿਸੇ ਯੂਨੀਵਰਸਿਟੀ ਜਾਂ ਕਾਲਜ ਵਿੱਚ ਦਾਖਲਾ ਲੈਣ ਰਹੇ ਭਾਰਤੀ ਵਿਦਿਆਰਥੀਆਂ ਲਈ ਹੁਣ ਸਿਰਫ਼ ਐਡਮਿਸ਼ਨ ਲੈਣਾ ਹੀ ਕਾਫ਼ੀ ਨਹੀਂ ਹੋਵੇਗਾ। ਕਿਉਂਕਿ ਵਿਦਿਆਰਥੀ ਵੀਜ਼ਾ ਦੀਆਂ ਮਨਜ਼ੂਰੀਆਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਭਾਰਤੀ ਵਿਦਿਆਰਥੀਆਂ ਲਈ ਆਫਸ਼ੋਰ Student Visa Approval Rate 85 ਫ਼ੀਸਦੀ ਤੋਂ ਡਿੱਗ ਕੇ 50 ਫ਼ੀਸਦੀ ਤੋਂ ਵੀ ਹੇਠਾਂ ਆ ਗਈ ਹੈ। ਦਰਅਸਲ, ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਦੇ ਜੁਲਾਈ ਤੋਂ ਸਤੰਬਰ 2026 ਦੇ ਅੰਕੜਿਆਂ ਮੁਤਾਬਕ, ਭਾਰਤੀ ਵਿਦਿਆਰਥੀਆਂ ਦੀਆਂ ਆਫਸ਼ੋਰ ਹਾਇਰ ਐਜੂਕੇਸ਼ਨ ਵੀਜ਼ਾ ਅਰਜ਼ੀਆਂ ਵਿੱਚੋਂ ਸਿਰਫ਼ 49.1 ਫ਼ੀਸਦੀ ਨੂੰ ਹੀ ਮਨਜ਼ੂਰੀ ਮਿਲੀ। ਹੈਰਾਨੀ ਦੀ ਗੱਲ ਇਹ ਹੈ ਕਿ ਸਾਲ 2025 ਦੀ ਇਸੇ ਤਿਮਾਹੀ ਦੌਰਾਨ ਇਹ ਦਰ 84.9 ਫ਼ੀਸਦੀ ਸੀ। ਯਾਨੀ ਇੱਕ ਸਾਲ ਵਿੱਚ ਵੀਜ਼ਾ ਮਨਜ਼ੂਰੀ ਦੀ ਦਰ ਵਿੱਚ ਕਾਫ਼ੀ ਗਿਰਾਵਟ ਆਈ ਹੈ।

Total Views: 2 ,
Real Estate