ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਇੱਕ ਘਰ ਦੀ ਨੂੰਹ ਨੂੰ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਨੌਕਰੀ ਮਿਲ ਗਈ ਸੀ। ਇਸ ਖੁਸ਼ੀ ਨੂੰ ਮਨਾਉਣ ਲਈ, ਪਰਿਵਾਰ ਮੰਦਰ ਵਿੱਚ ਮੱਥਾ ਟੇਕਣ ਲਈ ਨਿਕਲਿਆ। ਝਾਰਖੰਡ ਦੇ ਰਾਮਗੜ੍ਹ ਵਿੱਚ NH-33 ‘ਤੇ, ਉਨ੍ਹਾਂ ਦੀ ‘ਸਕਾਰਪੀਓ’ ਗੱਡੀ ਇੱਕ ਅਣਪਛਾਤੇ ਵਾਹਨ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਚਾਰ ਬੱਚੇ, ਚਾਰ ਔਰਤਾਂ ਅਤੇ ਪੰਜ ਮਰਦ ਸ਼ਾਮਲ ਸਨ। ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ।ਪੀੜਤ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਬੇਨ ਥਾਣਾ ਖੇਤਰ ਅਧੀਨ ਆਉਂਦੇ ਜੰਘੋਰੋ ਪਿੰਡ ਦੇ ਰਹਿਣ ਵਾਲੇ ਸਨ। ਪਰਿਵਾਰ ਰਾਜਰੱਪਾ ਮੰਦਰ ਜਾ ਰਿਹਾ ਸੀ ਕਿਉਂਕਿ ਵਿਵੇਕ ਕੁਮਾਰ ਦੀ ਪਤਨੀ ਨੂੰ ਸਰਕਾਰੀ ਅਧਿਆਪਕ ਦੀ ਨੌਕਰੀ ਮਿਲੀ ਸੀ। ਵਿਵੇਕ ਕੁਮਾਰ ਇੱਕ ਨਿੱਜੀ ਸਕੂਲ ਚਲਾਉਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਛੱਡ ਕੇ, ਸਕਾਰਪੀਓ ਵਿੱਚ ਸਵਾਰ ਬਾਕੀ ਸਾਰੇ ਲੋਕ ਇੱਕੋ ਪਰਿਵਾਰ ਦੇ ਸਨ।
Real Estate



















