UN ਮਾਹਿਰ ਨੂੰ 50 ਘੰਟਿਆਂ ਤੋਂ ਵੱਧ ਸਮਾਂ ਹਵਾਈ ਅੱਡੇ ਰੋਕਿਆ,ਫਿਰ ਵੀ ਨਹੀਂ ਮਿਲੀ ਐਂਟਰੀ

ਸੰਯੁਕਤ ਰਾਸ਼ਟਰ ਦੀ ਇਜ਼ਰਾਈਲ ਦੇ ਕਬਜ਼ੇ ਹੇਠਲੇ ਫਲਸਤੀਨੀ ਇਲਾਕਿਆਂ ਬਾਰੇ ਵਿਸ਼ੇਸ਼ ਰਿਪੋਰਟਰ ਫਰਾਂਸਿਸਕਾ ਅਲਬਾਨੀਜ਼ ਸ਼ਨਿਚਰਵਾਰ ਨੂੰ ਕੋਸਟਾ ਰੀਕਾ ਤੋਂ ਰਵਾਨਾ ਹੋ ਗਈ। ਉਨ੍ਹਾਂ ਨੂੰ ਦੇਸ਼ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਉਹ 50 ਘੰਟਿਆਂ ਤੋਂ ਵੱਧ ਸਮਾਂ ਹਵਾਈ ਅੱਡੇ ’ਤੇ ਫਸੇ ਰਹੇ। ਉਹ ਉੱਥੇ ਆਨਰੇਰੀ ਡਿਗਰੀ ਹਾਸਲ ਕਰਨ ਲਈ ਪਹੁੰਚੀ ਸੀ।ਇਤਾਲਵੀ ਵਕੀਲ ਅਲਬਾਨੀਜ਼ ਨੂੰ ਸੰਯੁਕਤ ਰਾਸ਼ਟਰ ਨੇ ਫਲਸਤੀਨੀਆਂ ਵਿਰੁੱਧ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੀ ਨਿਰਪੱਖ ਜਾਂਚ ਲਈ ਨਿਯੁਕਤ ਕੀਤਾ ਹੋਇਆ ਹੈ। ਉਹ ਇਜ਼ਰਾਈਲ ਦੀਆਂ ਸਭ ਤੋਂ ਸਖ਼ਤ ਆਲੋਚਕਾਂ ਵਿੱਚੋਂ ਇਕ ਹਨ। ਉਨ੍ਹਾਂ ਨੇ ਗਾਜ਼ਾ ਵਿੱਚ ਹਮਾਸ ਵਿਰੁੱਧ ਜੰਗ ਦੌਰਾਨ ਇਜ਼ਰਾਈਲੀ ਸਰਕਾਰ ’ਤੇ ਨਸਲਕੁਸ਼ੀ ਕਰਨ ਦੇ ਦੋਸ਼ ਲਾਏ ਹਨ, ਜਿਨ੍ਹਾਂ ਨੂੰ ਇਜ਼ਰਾਈਲ ਨਕਾਰਦਾ ਹੈ।

Total Views: 1 ,
Real Estate