ਆਲਿਵ ਆਇਲ ਨਾਲ ਭਾਂਡਿਆਂ ਨੂੰ ਬੈਕਟੀਰੀਆ ਮੁਕਤ ਰਖਿਆ ਜਾ ਸਕਦਾ ਹੈ। ਇੱਕ ਖੱਜ ਅਨੁਸਾ ਕੁਕਿੰਗ ਆਇਲ ਤੁਹਾਡੇ ਡਿਸ਼ ਸਾਬਣ ਅਤੇ ਸਰਫ ਤੋਂ ਵਧੀਆ ਬਦਲ ਹੋ ਸਕਦਾ ਹੈ। ਆਲਿਵ ਆਇਲ ਦੀ ਭਾਂਡਿਆਂ ‘ਤੇ ਕੀਤੀ ਗਈ ਪਤਲੀ ਕੋਟਿੰਗ ਛੋਟੇ-ਛੋਟੇ ਕ੍ਰੈਕ ਨੂੰ ਭਰ ਦਿੰਦੀ ਹੈ, ਜਿਸ ਨਾਲ ਬੈਕਟੀਰੀਆ ਪੈਦਾ ਹੋਣ ਦਾ ਖਤਰਾ ਘਟ ਜਾਂਦਾ ਹੈ। ਭਾਂਡਿਆਂ ਨੂੰ ਰੋਜ਼ ਧੋਣ ਤੇ ਸਾਫ ਕਰਨ ਨਾਲ ਉਹ ਹੌਲੀ-ਹੌਲੀ ਘਸ ਜਾਂਦੇ ਹਨ ਅਤੇ ਉਨ੍ਹਾਂ ਵਿਚ ਬਰੀਕ-ਬਰੀਕ ਕ੍ਰੈਕ ਪੈ ਜਾਂਦੇ ਹਨ, ਜਿਸ ਨਾਲ ਬੈਕਟੀਰੀਆ ਨੂੰ ਲੁਕਣ ਲਈ ਥਾਂ ਮਿਲ ਜਾਂਦੀ ਹੈ। ਇਹ ਬੈਕਟੀਰੀਆ ਬਹੁਤ ਹੀ ਬਰੀਕ ਸਾਈਜ਼ ਦੇ ਹੁੰਦੇ ਹਨ। ਭਾਂਡਿਆਂ ‘ਤੇ ਆਲਿਵ ਆਇਲ ਦੀ ਪਤਲੀ ਪਰਤ ਚੜ੍ਹਾ ਕੇ ਇਨ੍ਹਾਂ ਬੈਕਟੀਰੀਆ ਤੋਂ ਬਚਿਆ ਜਾ ਸਕਦਾ ਹੈ। ਟੋਰਾਂਟੋ ਦੀ ਓਂਟਾਰੀਓ ਯੂਨੀਵਰਸਿਟੀ ਦੇ ਪ੍ਰੋਫੈਸਰ ਬੇਨ ਹੈਟਨ ਨੇ ਕਿਹਾ ਕਿ ਜਦੋਂ ਭਾਂਡਿਆਂ ‘ਤੇ ਆਲਿਵ ਆਇਲ ਦੀ ਪਤਲੀ ਪਰਤ ਚੜ੍ਹ ਜਾਵੇਗੀ ਤਾਂ ਬੈਕਟੀਰੀਆ ਦੇ ਲੁਕਣ ਦੀ ਥਾਂ ਨਹੀਂ ਰਹੇਗੀ।
Total Views: 914 ,
Real Estate