ਕੀ ਸੋਨੀਆ ਗਾਂਧੀ ਵਾਕਿਆ ਹੀ ‘ ਬ੍ਰਿਟੇਨ ਦੀ ਮਹਾਰਾਣੀ ਤੋਂ ਅਮੀਰ’ ਹੈ ?

ਬੀਬੀਸੀ ਤੋਂ ਧੰਨਵਾਦ ਸਾਹਿਤ

ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਅਸ਼ਵਨੀ ਉਪਾਧਿਆਏ ਨੇ ਸੋਮਵਾਰ ਨੂੰ ‘ਟਾਈਮਸ ਆਫ਼ ਇੰਡੀਆ’ ਦੇ ਇੱਕ ਪੁਰਾਣੇ ਆਰਟੀਕਲ ਦਾ ਲਿੰਕ ਸ਼ੇਅਰ ਕੀਥਾ ਜਿਸ ਨੂੰ ਹੁਣ ਸੋ਼ਸ਼ਲ ਮੀਡੀਆ ਦੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। 2013 ਵਿੱਚ ਛਪੇ ਇਸ ਲੇਖ ਦੇ ਮੁਤਾਬਿਕ ‘ ਕਾਂਗਰਸ ਦੀ ਨੇਤਾ ਸੋਨੀਆਂ ਗਾਂਧੀ ਬ੍ਰਿਟੇਨ ਦੀ ਮਹਾਰਾਣੀ ਅਲਿਜ਼ਾਬੇਥ-2 ਨਾਲੋ ਵੀ ਜਿ਼ਆਦਾ ਅਮੀਰ ਹੈ।’
ਇਸ ਲੇਖ ਨੂੰ ਟਵੀਟ ਕਰਕੇ ਅਸ਼ਵਨੀ ਨੇ ਲਿਖਿਆ , ‘ ਕਾਂਗਰਸ ਦੀ ਅਲਿਜ਼ਾਬੇਥ ਬ੍ਰਿਟੇਨ ਦੀ ਮਹਾਰਾਣੀ ਨਾਲੋਂ ਅਤੇ ਕਾਂਗਰਸ ਦੇ ਸੁਲਤਾਨ , ਓਮਾਨ ਦੇ ਸੁਲਤਾਨ ਵੀ ਜਿ਼ਆਦਾ ਅਮੀਰ ਹਨ । ਭਾਰਤ ਸਰਕਾਰ ਜਲਦ ਤੋਂ ਜਲਦ ਕਾਨੂੰਨ ਬਣਾ ਕੇ ਇਸਦੀ 100 ਫੀਸਦੀ ਬੇਨਾਮੀ ਜਾਇਦਾਦ ਨੂੰ ਜ਼ਬਤ ਕਰ ਲਵੇ ਅਤੇ ਉਮਰ ਕੈਦ ਦੀ ਸਜ਼ਾ ਦੇਣੀ ਚਾਹੀਦੀ
ਆਪਣੇ ਇਸ ਟਵੀਟ ਨੂੰ ਬੀਜੇਪੀ ਦੇ ਇਸ ਬੁਲਾਰੇ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਅਧਿਕਾਰਿਤ ਹੈਂਡਲ ਨਾਲ ਵੀ ਟੈਗ ਕੀਤਾ ਹੈ । ਤਿੰਨ ਹਜ਼ਾਰ ਤੋਂ ਜਿ਼ਆਦਾ ਲੋਕਾਂ ਨੇ ਇਸ ਟਵੀਟ ਨੂੰ ਲਾਈਕ ਅਤੇ ਰੀ-ਟਵੀਟ ਵੀ ਕੀਤਾ ।
ਸੋਸ਼ਲ ਮੀਡੀਆ ਤੇ ਇਸਨੂੰ ਸ਼ੇਅਰ ਕਰਕੇ ਬਹੁਤੇ ਗਰੁੱਪ ਸੋਨੀਆਂ ਗਾਂਧੀ ਖਿਲਾਫ਼ ਕਾਰਵਾਈ ਦੀ ਮੰਗ ਕਰ ਚੁੱਕੇ ਹਨ।
ਦਿੱਲੀ ਭਾਜਪਾ ਦੇ ਸੋਸ਼ਲ ਮੀਡੀਆ ਅਤੇ ਆਈ ਟੀ ਹੈੱਡ ਪੁਨੀਤ ਅਗਰਵਾਲ ਨੇ ਵੀ ਟਾਈਮਸ ਆਫ਼ ਇੰਡੀਆ ਦੇ ਇਸ ਲੇਖ ਨੂੰ ਸਾਂਝਾ ਕੀਤਾ ਅਤੇ ਇਸਨੂੰ ਚੋਣ ਮੁੱਦਾ ਬਣਾਉਣ ਦੀ ਕੋਸਿ਼ਸ਼ ਕੀਤੀ ਹੈ।
ਪੁਨੀਤ ਅਗਰਵਾਲ ਨੇ ਲਿਖਿਆ , ‘ ਕਿੰਨੇ ਨਿਊਜ ਚੈਨਲ ਹੁਣ ਇਸ ਮੁੱਦੇ ‘ਤੇ ਬਹਿਸ ਕਰਨਗੇ । ਸਿਵਾਏ ਕਰੁੱਪਸ਼ਨ ਦੇ ਭਲਾ ਕਾਂਗਰਸ ਕੋਲ ਕਮਾਈ ਦੇ ਸੋਰਸ ਹੋ ਸਕਦੇ ਹਨ ?’
ਪਰ ਬੀਬੀਸੀ ਦੀ ਤੱਥ ਖੋਜ ਟੀਮ ਨੇ ਇਹਨਾਂ ਸਾਰਿਆਂ ਦਾਅਵਿਆਂ ਨੂੰ ਗਲਤ ਪਾਇਆ ਕਿਉਂਕਿ ਜਿਸ ਰਿਪੋਰਟ ਦੇ ਆਧਾਰ ਦੇ ‘ਟਾਇਮਸ ਆਫ਼ ਇੰਡੀਆ’ ਨੇ ਇਹ ਆਰਟੀਕਲ ਲਿਖਿਆ ਸੀ । ਉਸ ਰਿਪੋਰਟ ਦੇ ਬਾਅਦ ਇਹ ਤੱਥਾਂ ਵਿੱਚ ਬਦਲਾਅ ਕੀਤੇ ਗਏ ਹਨ ਅਤੇ ਸੋਨੀਆਂ ਗਾਂਧੀ ਦਾ ਨਾਂਮ ਲਿਸਟ ਵਿੱਚੋਂ ਹਟਾ ਦਿੱਤਾ ਗਿਆ ਸੀ ।

Total Views: 72 ,
Real Estate