ਪਰਮਿੰਦਰ ਸਿੰਘ ਸਿੱਧੂ– ਪੰਜਾਬ ’ਚ ਕਰੀਬ 225 ਅਜਿਹੇ ਉਮੀਦਵਾਰ ਅੱਜ ਚੋਣ ਜਿੱਤੇ ਹਨ ਜਿਨ੍ਹਾਂ ਦੀ ਜਿੱਤ ਦਾ ਫ਼ਰਕ 30 ਵੋਟਾਂ ਤੋਂ ਵੀ ਘੱਟ ਦਾ ਹੈ। ਸੈਂਕੜੇ ਉਮੀਦਵਾਰ ਹਾਰਦੇ-ਹਾਰਦੇ ਹੀ ਅਖੀਰ ’ਚ ਜਿੱਤ ਗਏ। ਅਰਨੀਵਾਲਾ ਦੇ ਵਾਰਡ ਨੰਬਰ ਪੰਜ ’ਚੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵੀਰਪਾਲ ਕੌਰ ਸਿਰਫ਼ ਇੱਕ ਵੋਟ ਨਾਲ ਹੀ ਜੇਤੂ ਰਹੀ ਹੈ ਅਤੇ ਇਸੇ ਤਰ੍ਹਾਂ ਮੁਕੇਰੀਆਂ ਕੌਂਸਲ ਦੇ ਵਾਰਡ ਨੰਬਰ ਅੱਠ ਦਾ ਭਾਜਪਾ ਉਮੀਦਵਾਰ ਸੁਭਾਸ਼ ਚੰਦਰ ਵੀ ਇੱਕ ਵੋਟ ਨਾਲ ਹੀ ਜਿੱਤ ਗਿਆ। ਬੁਢਲਾਡਾ ਕੌਂਸਲ ਦੇ ਵਾਰਡ ਨੰਬਰ ਇੱਕ ਦਾ ਅਜ਼ਾਦ ਉਮੀਦਵਾਰ ਜਗਸੀਰ ਸਿੰਘ ਕੇਵਲ ਤਿੰਨ ਵੋਟ ਦੇ ਫ਼ਰਕ ਨਾਲ ਹੀ ਜੇਤੂ ਰਿਹਾ ਜਦੋਂ ਕਿ ਬੱਸੀ ਪਠਾਣਾਂ ਦੇ ਵਾਰਡ ਨੰਬਰ 10 ਤੋਂ ‘ਆਪ’ ਉਮੀਦਵਾਰ ਰਾਜ ਕੁਮਾਰ ਸਿਰਫ਼ ਦੋ ਵੋਟਾਂ ਦੇ ਫ਼ਰਕ ਨਾਲ ਹੀ ਜਿੱਤ ਦਾ ਸਿਹਰਾ ਸਜਾ ਸਕਿਆ।
ਨਥਾਣਾ ਦੇ ਵਾਰਡ ਨੰਬਰ ਛੇ ਤੋਂ ਅਕਾਲੀ ਉਮੀਦਵਾਰ ਕੁਲਦੀਪ ਰਾਏ ਸਿਰਫ਼ ਦੋ ਵੋਟਾਂ ਨਾਲ ਜੇਤੂ ਰਿਹਾ। ਥੋੜ੍ਹੇ ਫ਼ਰਕ ਨਾਲ ਹਾਰੇ ਉਮੀਦਵਾਰ ਹੁਣ ਆਪਣੀ ਕਿਸਮਤ ਨੂੰ ਕੋਸ ਰਹੇ ਹਨ ਜੋ ਜਿੱਤਦੇ ਜਿੱਤਦੇ ਆਖ਼ਰ ਹਾਰ ਗਏ ਹਨ। ਪੰਜਾਬ ’ਚ ਕਰੀਬ 64 ਉਮੀਦਵਾਰਾਂ ਦੀ ਜਿੱਤ ਦਾ ਫ਼ਰਕ 10 ਵੋਟਾਂ ਤੋਂ ਵੀ ਘੱਟ ਦਾ ਹੈ। ਧਨੌਲਾ ਕੌਂਸਲ ਦੇ ਵਾਰਡ ਨੰਬਰ ਦੋ ’ਚੋਂ ਅਜ਼ਾਦ ਉਮੀਦਵਾਰ ਬਿਕਰਮਜੀਤ ਸਿੰਘ ਵੀ ਦੋ ਵੋਟਾਂ ਦੇ ਫ਼ਰਕ ਨਾਲ ਹੀ ਜਿੱਤ ਸਕਿਆ ਹੈ। ਨੰਗਲ ਕੌਂਸਲ ਦੇ ਵਾਰਡ ਨੰਬਰ ਤਿੰਨ ਤੋਂ ‘ਆਪ’ ਉਮੀਦਵਾਰ ਮਨਜੋਤ ਸਿੰਘ ਵੀ ਦੋ ਵੋਟਾਂ ਦੇ ਫ਼ਰਕ ਨਾਲ ਹੀ ਜਿੱਤਿਆ ਹੈ ਜਦੋਂ ਕਿ ਕੋਟ ਈਸੇ ਖ਼ਾਨ ਦੇ ਵਾਰਡ ਨੰਬਰ 12 ਤੋਂ ‘ਆਪ’ ਦਾ ਮੁਕੇਸ਼ ਕੁਮਾਰ ਵੀ ਸਿਰਫ਼ ਤਿੰਨ ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ ਹੈ। ਨਗਰ ਪੰਚਾਇਤ ਜੋਗਾ ਦੇ ਵਾਰਡ ਨੰਬਰ ਅੱਠ ਤੋਂ ਆਜ਼ਾਦ ਉਮੀਦਵਾਰ ਰਜਿੰਦਰ ਸਿੰਘ ਵੀ ਤਿੰਨ ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ ਹੈ। ਕੁਰਾਲੀ ਦੇ ਵਾਰਡ ਨੰਬਰ 15 ਤੋਂ ਭਾਜਪਾ ਦੀ ਕਰਮਜੀਤ ਕੌਰ ਵੀ ਚਾਰ ਵੋਟਾਂ ਨਾਲ ਜਿੱਤ ਸਕੀ ਹੈ।
ਪੰਜਾਬ ਦੇ ਸੈਂਕੜੇ ਉਮੀਦਵਾਰਾਂ ਦੀ ਜਿੱਤ ਦਾ ਫ਼ਰਕ ਮਾਮੂਲੀ, ਇੱਕ-ਇੱਕ ਦੋ-ਦੋ ਵੋਟਾਂ ਨਾਲ ਜਿੱਤੇ
Total Views: 1 ,
Real Estate




















