ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਦੀ ਸੂਬਾ ਇਕਾਈ ਦਾ ਮੁਖੀ ਲਾਉਣ ਦੇ ਫ਼ੈਸਲੇ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਭਾਜਪਾ ਸੂਬੇ ’ਚ ਆਪਣੇ ਪੱਧਰ ’ਤੇ ਚੋਣਾਂ ਜਿੱਤਣ ਦੀ ਹਾਲਤ ’ਚ ਨਹੀਂ। ਟ੍ਰਿਬਿਊਨ ਸਮੂਹ ਨੂੰ ਦਿੱਤੇ ਵਿਸ਼ੇਸ਼ ਇੰਟਰਵਿਊ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਪਹਿਲਾਂ ਸੂਬੇ ਦੇ ਸੀਨੀਅਰ ਆਗੂਆਂ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ। ਪ੍ਰਧਾਨ ਦੀ ਚੋਣ ਦਾ ਆਧਾਰ ਜਾਤੀਗਤ ਗਿਣਤੀ-ਮਿਣਤੀਆਂ ਦੀ ਬਜਾਏ ਜਥੇਬੰਦਕ ਸਮਰੱਥਾ ਹੋਣੀ ਚਾਹੀਦੀ ਸੀ।ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਕੇਵਲ ਸਿੰਘ ਢਿੱਲੋਂ ਭਾਵੇਂ ਮੇਰਾ ਦੋਸਤ ਹੈ ਪਰ ਮੈਂ ਨਹੀਂ ਸਮਝਦਾ ਕਿ ਉਹ ਭਾਜਪਾ ਦੀਆਂ ਖ਼ਾਹਿਸ਼ਾਂ ਪੂਰੀਆਂ ਕਰਨ ਦੀ ਸਥਿਤੀ ’ਚ ਹੈ। ਉਸ ਦੀ ਬੀਤੇ ’ਚ ਸਿਆਸੀ ਕਾਰਗੁਜ਼ਾਰੀ ਵੀ ਕੋਈ ਖ਼ਾਸ ਨਹੀਂ ਰਹੀ ਹੈ। ਪੰਜਾਬ ਦੀ ਸਿਆਸਤ ’ਚ ਛੇ ਦਹਾਕਿਆਂ ਤੋਂ ਵੱਧ ਸਮੇਂ ਤੱਕ ਸਰਗਰਮ ਰਹਿਣ ਦੇ ਬਾਵਜੂਦ ਮੇਰੇ ਨਾਲ ਪ੍ਰਧਾਨ ਦੀ ਨਿਯੁਕਤੀ ਬਾਰੇ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ।’’ ਕਾਂਗਰਸ ਵਿੱਚ ਬਿਤਾਏ ਸਮੇਂ ਨੂੰ ਚੇਤੇ ਕਰਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ’ਚ ਸੂਬਾਈ ਆਗੂਆਂ ਨੂੰ ਵਧੇਰੇ ਖ਼ੁਦਮੁਖ਼ਤਾਰੀ ਮਿਲਦੀ ਸੀ।
ਭਾਜਪਾ ਪੰਜਾਬ ’ਚ ਇਕੱਲਿਆਂ ਜਿੱਤਣ ਦੇ ਸਮਰੱਥ ਨਹੀਂ: ਕੈਪਟਨ ਅਮਰਿੰਦਰ
Total Views: 1 ,
Real Estate




















