ਇਸ ਜੋੜੇ ਨੇ ਚਾਹ ਵੇਚ ਕੇ ਦੇਖੇ 23 ਦੇਸ਼

ਕੋਚੀ ( ਕੇਰਲਾ ) ਦੇ ਰਹਿਣ ਵਾਲੇ ਵਿਜਅਨ ਅਤੇ ਉਸਦੀ ਪਤਨੀ ਦੀ ਉਮਰ 70 ਤੋਂ ਵੱਧ ਹੈ । ਪਿਛਲੇ ਸਾਲ 56 ਸਾਲ ਤੋਂ ਉਹ ਦੋਵੇ ਇੱਕ ਚਾਹ ਦੀ ਦੁਕਾਨ ਚਲਾਉਂਦੇ ਹਨ। ਪ੍ਰੰਤੂ ਇਹ ਜੋੜਾ 23 ਤੋਂ ਵੱਧ ਦੇਸ਼ਾਂ ਦੀ ਯਾਤਰਾ ਕਰ ਚੁੱਕਾ ਹੈ।
ਥੋੜਾ ਸਮਾਂ ਪਹਿਲਾਂ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਇੱਕ ਟਵੀਠ ਕਰਕੇ ਇਸ ਜੋੜੇ ਬਾਰੇ ਦੁਨੀਆਂ ਨੂੰ ਦੱਸਿਆ । ਉਹਨਾ ਲਿਖਿਆ ਇਹ ਜੋੜਾ ਭਾਂਵੇ ਦੁਨੀਆਂ ਦੇ ਅਮੀਰਾਂ ਦੀ ਸੂਚੀ ਫੋਰਬਸ ਵਿੱਚ ਸ਼ਾਮਿਲ ਨਹੀਂ ਪਰ ਅਸਲੀ ਸੰਪਤੀ ਉਹਨਾਂ ਦਾ ਜੀਵਨ ਪ੍ਰਤੀ ਨਜ਼ਰੀਆ ਹੈ। ਅਗਲੀ ਵਾਰ ਮੈਂ ਜਦੋਂ ਵੀ ਸ਼ਹਿਰ ਜਾਉਂਗਾ ਉਦੋਂ ਮੈਂ ਉਹਨਾ ਕੋਲੋਂ ਚਾਹ ਪੀ ਕੇ ਉਹਨਾਂ ਵਿਦੇਸ਼ ਦੌਰਿਆਂ ਬਾਰੇ ਹੋਣ ਪਤਾ ਕਰਾਂਗਾ ।
ਵਿਜਅਨ ਅਤੇ ਉਸਦੀ ਪਤਨੀ ਹੁਣ ਤੱਕ ਸਿੰਗਾਪੁਰ , ਅਰਜਨਟੀਨਾ, ਪੇਰੂ, ਬਰਾਜੀਲ ਅਤੇ ਸਵਿੱਟਰਜ਼ਲੈਂਡ ਸਮੇਤ ਕਾਫੀ ਦੇਸ਼ਾਂ ‘ਚ ਘੁੰਮ ਚੁੱਕੇ ਹਨ।
ਮੀਡੀਆ ਨਾਲ ਗੱਲ ਕਰਦੇ ਵਿਜਅਨ ਨੇ ਦੱਸਿਆ ਕਿ ਦੁਨੀਆ ਘੁੰਮਣਾ ਮੇਰਾ ਬਚਪਨ ਦਾ ਸੁਪਨਾ ਸੀ । ਮੈਂ ਪੈਸੇ ਕਮਾ ਕੇ ਇਸ ਨੂੰ ਪੂਰਾ ਕਰਨਾ ਚਾਹੁੰਦਾ ਸੀ । ਇਸ ਲਈ ਮੈਂ ਸਥਾਈ ਕਮਾਈ ਦੇ ਲਈ ਮੈਂ ਸੜਕ ਤੇ ਚਾਹ ਵੇਚਣਾ ਸੁਰੂ ਕੀਤਾ। 1963 ਤੋਂ ਉਹ ਚਾਹ ਵੇਚ ਰਹੇ ਹਨ । ਹੌਲੀ ਹੌਲੀ ਉਸਦੀ ਚਾਹ ਕਾਫੀ ਮਸ਼ਹੂਰ ਹੋ ਗਈ । ਹੁਣ ਉਹ ਰੋਜ਼ਾਨਾ 300-350 ਗਾਹਕਾਂ ਨੂੰ ਚਾਹ ਪਿਲਾਉਂਦੇ ਹਨ। ਇਸ ਵਿੱਚੋਂ ਜਿਹੜੀ ਵੀ ਕਮਾਈ ਹੁੰਦੀ ਹੈ ਉਸ ਵਿੱਚੋਂ ਰੋਜ਼ਾਨਾ 300 ਰੁਪਏ ਬਚਾਉਂਦੇ ਅਤੇ ਇਹਨਾਂ ਨੂੰ ਇਕੱਠੇ ਕਰਕੇ ਵਿਦੇਸ਼ ਯਾਤਰਾ ‘ਤੇ ਨਿਕਲ ਪੈਂਦੇ ਹਨ।
ਕੇਰਲ ਦੀਆਂ ਚਰਚਿਤ ਥਾਵਾਂ ਵਿੱਚੋਂ ਇੱਕੋਂ ਹੈ ਹੁਣ ਉਹਨਾ ਦੀ ਟੀ ਸਟਾਲ । ਵੈਸੇ ਭਾਰਤ ਵਿੱਚ ਚਾਹ ਵੇਚਣ ਹੀ ਵਿਦੇਸ਼ ਵਿੱਚ ਘੁੰਮਦੇ ਹਨ।

Total Views: 332 ,
Real Estate