ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜੰਗਲੀ ਅੱਗਾਂ ਦੇ ਪ੍ਰਕੋਪ ਕਰਕੇ ਅੱਜ ਸੂਬਾਈ ਐਮਰਜੈਂਸੀ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਓਕਨਾਗਨ ਖੇਤਰ ਦੇ ਕਰੀਬ 20 ਹਜ਼ਾਰ ਲੋਕਾਂ ਨੂੰ ਅੱਗ ਤੋਂ ਬਚਾਅ ਲਈ ਆਪਣੇ ਘਰ ਛੱਡਣੇ ਪਏ ਹਨ। ਖੇਤਰੀ ਪੁਲੀਸਨੇ ਦੱਸਿਆ ਕਿ ਸਾਰਾ ਖੇਤਰ ਅੱਗ ਦੇ ਪ੍ਰਭਾਵ ਹੇਠ ਹੋਣ ਕਰਕੇ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਾਰਨ ਕਿਸੇ ਦੀ ਜਾਨ ਗਈ ਹੈ ਜਾਂ ਨਹੀਂ ਅਤੇ ਕਿੰਨੇ ਲੋਕ ਚੁਫ਼ੇਰਿਓਂ ਅੱਗ ਵਿੱਚ ਫਸਣ ਕਾਰਨ ਝੁਲਸੇ ਜਾਂ ਹੋਰ ਤਰ੍ਹਾਂ ਪੀੜਤ ਹੋਏ ਹਨ। ਪੁਲੀਸ ਨੇ ਦੱਸਿਆ ਕਿ ਧੂੰਏਂ ਦੇ ਸੰਘਣੇ ਬੱਦਲਾਂ ਕਰਕੇ ਫ਼ੋਨ ਅਤੇ ਇੰਟਰਨੈੱਟ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਅਤੇ ਹੈਲੀਕਾਪਟਰ ਸੇਵਾਵਾਂ ਦੇਣ ਵਿੱਚ ਵੱਡਾ ਜੋਖ਼ਮ ਹੈ।ਸਰਕਾਰ ਵੱਲੋਂ ਘਰ ਛੱਡਣ ਵਾਲੇ ਲੋਕਾਂ ਨੂੰ ਸੁਰੱਖਿਅਤ ਵਸੇਬੇ ਲਈ ਰੋਜ਼ਾਨਾ 200 ਡਾਲਰ ਦਿੱਤੇ ਜਾ ਰਹੇ ਹਨ ਤਾਂ ਕਿ ਉਹ ਜਿੱਥੇ ਵੀ ਕੋਈ ਵਸੇਬਾ ਮਿਲ ਸਕੇ, ਉੱਥੋਂ ਦਾ ਖ਼ਰਚ ਸਹਿਣ ਕਰ ਸਕਣ। ਹਲਕੇ ਦੀ ਵਿਧਾਇਕਾ ਅਮੈਲੀਆ ਬੌਲਟਬੀ ਨੇ ਕਿਹਾ ਕਿ ਰਾਹਤ ਵਜੋਂ ਦਿੱਤੀ ਜਾਣ ਵਾਲੀ ਰਕਮ ਪੀੜਤਾਂ ਦੇ ਖਾਤਿਆਂ ਵਿੱਚ ਨਾਲੋ-ਨਾਲ ਪਾਈ ਜਾ ਰਹੀ ਹੈ ਤਾਂ ਕਿ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਘਟਾਇਆ ਜਾ ਸਕੇ। ਅੱਗ ਦੇ ਫੈਲਾਅ ਦਾ ਅਸਰ ਪੈਂਟਿਕਟਨ ਸ਼ਹਿਰ ’ਤੇ ਵੀ ਹੋਣ ਲੱਗਾ ਹੈ। ਬਾਗ਼ਬਾਨੀ ਵਾਲੇ ਇਸ ਖੇਤਰ ਵਿੱਚ ਬਾਗ਼ਬਾਨਾਂ ਵੱਲੋਂ ਆਪਣੇ ਤੌਰ ’ਤੇ ਪਰਿਵਾਰਾਂ ਅਤੇ ਬਾਗ਼ਾਂ ਦੇ ਬਚਾਅ ਲਈ ਯਤਨ ਕੀਤੇ ਜਾ ਰਹੇ ਹਨ।
ਜੰਗਲੀ ਅੱਗ ਦਾ ਕਹਿਰ: ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਐਮਰਜੈਂਸੀ ਐਲਾਨੀ
Real Estate





















