ਬੰਗਲਾਦੇਸ਼ ਦੇ ਕੌਮੀ ਚਿੜਿਆਘਰ ਵਿੱਚ ਰੱਖੇ 700 ਕਿਲੋ ਵਜ਼ਨੀ ਅਤੇ ਸੁਨਹਿਰੇ ਵਾਲਾਂ ਵਾਲੇ ‘ਟਰੰਪ’ ਨਾਂ ਦੇ ਝੋਟੇ ਨੂੰ ਦੇਖਣ ਲਈ ਵੱਡੀ ਗਿਣਤੀ ਲੋਕ ਪੁੱਜ ਰਹੇ ਹਨ। ਇਸ ਝੋਟੇ ਨੂੰ ਪਿਛਲੇ ਹਫ਼ਤੇ ਇਥੇ ਲਿਆਂਦਾ ਗਿਆ ਸੀ। ਇਹ ਦੁਰਲੱਭ ਐਲਬਿਨੋ ਝੋਟਾ ਉਦੋਂ ਸੁਰਖ਼ੀਆਂ ਵਿੱਚ ਆਈ ਜਦੋਂ ਇਕ ਕਿਸਾਨ ਨੇ ਦੇਖਿਆ ਕਿ ਉਸ ਦੇ ਸਿਰ ਉੱਤੇ ਵਾਲਾਂ ਦਾ ਸੁਨਹਿਰੀ ਗੁੱਛਾ, ਅਮਰੀਕੀ ਰਾਸ਼ਟਰਪਤੀ ਦੇ ਵਾਲਾਂ ਦੀ ਖ਼ਾਸ ਸ਼ੈਲੀ ਨਾਲ ਮੇਲ ਖਾਂਦਾ ਹੈ। ਇਸ ਹਲਕੇ ਰੰਗ ਵਾਲੇ ਸਿੰਙਾਂ ਵਾਲੀ ਝੋਟੇ ਦਾ ਵੀਡੀਓ ਵਾਇਰਲ ਹੋਣ ਮਗਰੋਂ ਵੱਡੀ ਗਿਣਤੀ ਲੋਕ ਢਾਕਾ ਦੇ ਬਾਹਰਵਾਰ ਸਥਿਤ ਫਾਰਮ ਉੱਤੇ ਇਸ ਝੋਟੇ ਨੂੰ ਦੇਖਣ ਲਈ ਪਹੁੰਚੇ।ਇਸ ਝੋਟੇ ਨੂੰ ਅਸਲ ਵਿੱਚ ਮੁਸਲਿਮ ਤਿਓਹਾਰ ਈਦ-ਉਲ-ਜ਼ੁਹਾ ਮੌਕੇ ਕੁਰਬਾਨੀ ਲਈ ਵੱਢਿਆ ਜਾਣਾ ਸੀ, ਪਰ ਸਰਕਾਰ ਨੇ ਸੁਰੱਖਿਆ ਕਾਰਨਾਂ ਦੇ ਹਵਾਲੇ ਨਾਲ ਇਸ ਨੂੰ ਰਾਜਧਾਨੀ ਦੇ ਚਿੜੀਆਘਰ ਵਿੱਚ ਤਬਦੀਲ ਕਰਨ ਦੇ ਹੁਕਮ ਦਿੱਤੇ, ਜਿੱਥੇ ਅਤਿ ਦੀ ਗਰਮੀ ਦੇ ਬਾਵਜੂਦ ਲੋਕ ਇਸ ਦੀ ਇਕ ਝਲਕ ਦੇਖਣ ਲਈ ਦੂਰੋਂ ਨੇੜਿਓਂ ਪਹੁੰਚ ਰਹੇ ਹਨ।
Total Views: 33 ,
Real Estate



















