ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਦੀ ਹਿਰਾਸਤ 30 ਦਿਨਾਂ ਲਈ ਵਧਾਈ

ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਦੀ ਹਿਰਾਸਤ ਲੋਕ ਸੁਰੱਖਿਆ ਕਾਨੂੰਨ ਤਹਿਤ 30 ਦਿਨਾਂ ਲਈ ਵਧਾ ਦਿੱਤੀ ਹੈ। ਅਲੀਮਾ ਖ਼ਾਨ, ਨੌਰੀਨ ਨਿਆਜ਼ੀ ਅਤੇ ਡਾ. ਉਜ਼ਮਾ ਖ਼ਾਨ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਲਾਹੌਰ ਦੀ ਕੋਟ ਲਖਪਤ ਜੇਲ੍ਹ ’ਚ ਪੰਜਾਬ ਜਨਤਕ ਪ੍ਰਬੰਧ ਸੰਭਾਲ ਆਰਡੀਨੈਂਸ-1960 ਤਹਿਤ ਹਿਰਾਸਤ ਵਿੱਚ ਹਨ। ਅਲੀਮਾ ਖ਼ਾਨ ਨੂੰ 20 ਸਤੰਬਰ ਨੂੰ ਹਿਰਾਸਤ ’ਚ ਲਿਆ ਗਿਆ ਸੀ; ਉਜ਼ਮਾ ਤੇ ਨੌਰੀਨ ਨੂੰ ਅਗਲੇ ਦਿਨ ਹਿਰਾਸਤ ਵਿੱਚ ਲਿਆ ਗਿਆ।

Real Estate