ਮੋਦੀ ਨੂੰ ਅਮਰੀਕੀ ਅਦਾਲਤ ਦੇ ਸੰਮਨ ਜਾਰੀ : ਸੰਮਨਾਂ ਦਾ ਬਣੇਗਾ ਕੀ ਇਹ ਸਭ ਨੂੰ ਪਤਾ ?

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਹਿਊਸਟਨ ‘ਚ ਐਤਵਾਰ ਨੂੰ ਉਨ੍ਹਾਂ ਦੀ ਬਹੁ–ਚਰਚਿਤ ‘ਹਾਓਡੀ ਮੋਦੀ’ ਰੈਲੀ ਹੈ। ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਪੁੱਜ ਰਹੇ ਹਨ। ਪਰ ਉਸ ਤੋਂ ਪਹਿਲਾਂ ਹੀ ਕੁਝ ਕਸ਼ਮੀਰੀ ਕਾਰਕੁੰਨਾਂ ਤੇ ਖ਼ਾਲਿਸਤਾਨ ਦੇ ਕੁਝ ਸਮਰਥਕਾਂ ਨੇ ਮੋਦੀ ਵਿਰੁੱਧ ਹਿਊਸਟਨ ਦੀ ਇੱਕ ਅਦਾਲਤ ’ਚ ਕੇਸ ਦਾਇਰ ਕਰ ਦਿੱਤਾ ਹੈ। ‘ਹਿਊਸਟਨ ਕ੍ਰੌਨੀਕਲ’ ਦੀ ਰਿਪੋਰਟ ਅਨੁਸਾਰ ਅਦਾਲਤ ਨੇ ਅਜਿਹੇ ਮਾਮਲਿਆਂ ਉੱਤੇ ਗ਼ੌਰ ਕਰਦਿਆਂ ਮੋਦੀ ਵਿਰੁੱਧ ਸੰਮਨ ਵੀ ਜਾਰੀ ਕਰ ਦਿੱਤੇ ਹਨ। ਇਸ ਕਾਨੂੰਨੀ ਕਾਰਵਾਈ ਪਿੱਛੇ ‘ਸਿੱਖਸ ਫ਼ਾਰ ਜਸਟਿਸ’ ਨਾਂਅ ਦੀ ਜੱਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਸ਼ਾਮਲ ਹਨ। ਹਿਊਸਟਨ ਦੀ ਅਦਾਲਤ ਵਿੱਚ ਮੋਦੀ ਵਿਰੁੱਧ 73 ਪੰਨਿਆਂ ਦੀ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਤੋਂ ਇਲਾਵਾ ਹਿਊਸਟਨ ’ਚ ਕਈ ਥਾਈਂ ਮੋਦੀ ਦਾ ਵਿਰੋਧ ਕਰਨ ਲਈ ਖ਼ਾਸ ਸਮਾਰੋਹ ਰੱਖੇ ਗਏ ਹਨ।
ਇਹ ਕਾਨੂੰਨੀ ਕਾਰਵਾਈ ਬੀਤੀ 5 ਅਗਸਤ ਨੂੰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕਰਨ ਵਿਰੁੱਧ ਕੀਤੀ ਗਈ ਹੈ। ਕਸ਼ਮੀਰੀ ਕਾਰਕੁੰਨਾਂ ਤੇ ਗੁਰਪਤਵੰਤ ਸਿੰਘ ਪਨੂੰ ਦਾ ਕਹਿਣਾ ਹੈ ਕਿ ਕਸ਼ਮੀਰ ਵਾਦੀ ਵਿੱਚ ਆਮ ਜਨਤਾ ਨਾਲ ਕਥਿਤ ਤੌਰ ’ਤੇ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਡੇਢ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਕਸ਼ਮੀਰੀ ਜਨਤਾ ਨੂੰ ਕਰਫ਼ਿਊ ਹੇਠ ਰੱਖਿਆ ਜਾ ਰਿਹਾ ਹੈ ਤੇ ਉੱਥੇ ਕੋਈ ਵੀ ਕੰਮਕਾਜ ਨਹੀਂ ਹੋ ਰਿਹਾ। ਪਟੀਸ਼ਨ ਵਿੱਚ ਮੋਦੀ ਤੋਂ ਇਲਾਵਾ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਚਿਨਾਰ ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਕੰਵਲਜੀਤ ਸਿੰਘ ਢਿਲੋਂ ਨੂੰ ਵੀ ਧਿਰ ਬਣਾਇਆ ਗਿਆ ਹੈ। ਲੈਫ।ਕੰਵਲਜੀਤ ਦੀ ਅਗਵਾਈ ਹੇਠ ਹੀ ਫ਼ੌਜ ਇਸ ਵੇਲੇ ਕਸ਼ਮੀਰ ਵਿੱਚ ਸੁਰੱਖਿਆ ਡਿਊਟੀ ਉੱਤੇ ਤਾਇਨਾਤ ਹੈ।
ਹਾਲਾਂਕਿ ਇਹਨਾਂ ਸੰਮਨਾਂ ਦਾ ਕੀ ਬਣੇਗਾ ਇਹ ਸਭ ਨੂੰ ਪਤਾ ਹੀ ਹੈ ।

Total Views: 299 ,
Real Estate