Nepal Floods: ਮੌਤਾਂ ਦੀ ਗਿਣਤੀ 734 ਹੋਈ; 2,500 ਲੋਕ ਹੁਣ ਵੀ ਲਾਪਤਾ

ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ ਵਧ ਕੇ 734 ਹੋ ਗਈ ਜਦੋਂ ਕਿ ਕਰੀਬ 2,500 ਲੋਕ ਹੁਣ ਵੀ ਲਾਪਤਾ ਹਨ।ਅਧਿਕਾਰੀਆਂ ਨੇ ਦੱਸਿਆ ਕਿ ਪ੍ਰਭਾਵਿਤ ਸਾਰੇ ਅੱਠ ਜ਼ਿਲ੍ਹਿਆਂ ਤੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਆਫ਼ਤ ਦੇ ਪੰਜਵੇਂ ਦਿਨ ਵੀ ਬਚਾਅ ਕਰਮਚਾਰੀ ਲਾਪਤਾ ਲੋਕਾਂ ਦੀ ਤਲਾਸ਼ ਵਿੱਚ ਲੱਗੇ ਹਨ ਅਤੇ ਨਾਲ ਹੀ ਫਸੇ ਹੋਏ ਲੋਕਾਂ ਨੂੰ ਕੱਢਣ ਦੀ ਮੁਹਿੰਮ ਵੀ ਜਾਰੀ ਹੈ।ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਗਲੇਸ਼ੀਅਰ ਟੁੱਟਣ ਤੋਂ ਬਾਅਦ ਬਰਫ਼ ਦੇ ਤੋਦੇ ਡਿੱਗਣ ਦੀ ਘਟਨਾ ਕਰਕੇ ਪਾਣੀ, ਚਿੱਕੜ ਅਤੇ ਮਲਬੇ ਦਾ ਤੇਜ਼ ਵਹਾਅ ਹੇਠਾਂ ਵੱਲ ਆਇਆ, ਜਿਸ ਨੇ ਬੁੱਧਵਾਰ ਨੂੰ ਮੱਧ ਨੇਪਾਲ ਵਿੱਚ ਕਸਬਿਆਂ ਅਤੇ ਪਿੰਡਾਂ ਨੂੰ ਤਬਾਹ ਕਰ ਦਿੱਤਾ। ਇਸ ਤੋਂ ਇਲਾਵਾ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ।

Total Views: 16 ,
Real Estate