ਟਰੰਪ ਸਰਕਾਰ ਨੇ ਡੇਢ ਸਾਲ ਦੌਰਾਨ ਲਗਭਗ 10 ਲੱਖ ਲੋਕਾਂ ਨੂੰ ਕੀਤਾ ਡਿਪੋਰਟ, 16 ਲੱਖ ਹੋਰ ’ਤੇ ਕਾਰਵਾਈ ਦੀ ਤਿਆਰੀ

ਟਰੰਪ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਡੇਢ ਸਾਲ ਦੌਰਾਨ ਹੁਣ ਤਕ ਲਗਭਗ 10 ਲੱਖ ਲੋਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ, ਜਦਕਿ 16 ਲੱਖ ਤੋਂ ਵੱਧ ਪ੍ਰਵਾਸੀਆਂ ਵਿਰੁਧ ਦੇਸ਼ ਨਿਕਾਲੇ ਦੇ ਹੁਕਮ ਜਾਰੀ ਹੋ ਚੁੱਕੇ ਹਨ। ਅਦਾਲਤਾਂ ਅਤੇ ਅਮਰੀਕੀ ਸੁਪਰੀਮ ਕੋਰਟ ਦੇ ਫ਼ੈਸਲਿਆਂ ਤੋਂ ਬਾਅਦ ਹੈਤੀ ਅਤੇ ਸੀਰੀਆ ਸਣੇ 13 ਦੇਸ਼ਾਂ ਦੇ 10 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਅਸਥਾਈ ਸੁਰੱਖਿਅਤ ਦਰਜਾ ਵੀ ਖ਼ਤਮ ਕਰ ਦਿਤਾ ਗਿਆ ਹੈ।ਇਮੀਗ੍ਰੇਸ਼ਨ ਅਦਾਲਤਾਂ ’ਚ ਇਕ ਹੀ ਸੈਸ਼ਨ ਦੌਰਾਨ 50 ਤੋਂ 100 ਕੇਸਾਂ ਦਾ ਨਿਪਟਾਰਾ ਮਹਿਜ਼ ਕੁਝ ਹੀ ਮਿੰਟਾਂ ਦੀ ਸੁਣਵਾਈ ਵਿਚ ਕੀਤਾ ਜਾ ਰਿਹਾ ਹੈ, ਜਿਸ ਨਾਲ ਪ੍ਰਵਾਸੀਆਂ ਕੋਲ ਕਾਨੂੰਨੀ ਮਦਦ ਲੈਣ ਦੇ ਮੌਕੇ ਕਾਫ਼ੀ ਘੱਟ ਗਏ ਹਨ। ਭਾਵੇਂ ਕਿ ਟਰੰਪ ਦਾ ਇਹ ਕਦਮ ਅਮਰੀਕਾ ਲਈ ਚੰਗਾ ਮੰਨਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਪ੍ਰਵਾਸੀਆਂ ਵਿਰੁਧ ਉਨ੍ਹਾਂ ਦੀ ਸਖ਼ਤ ਕਾਰਵਾਈ ਦੇ ਕਾਰਨ ਉਨ੍ਹਾਂ ਦੀ ਇਮੀਗ੍ਰੇਸ਼ਨ ਨੀਤੀ ਦੀ ਅਪਰੂਵਲ ਰੇਟਿੰਗ ਡਿੱਗ ਕੇ -13 ਤਕ ਪਹੁੰਚ ਗਈ ਹੈ। ਉੱਥੇ ਹੀ ਲਗਭਗ 47 ਫ਼ੀ ਸਦੀ ਅਮਰੀਕੀ ਨਾਗਰਿਕ ਹੁਣ 935 ਏਜੰਸੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਪੱਖ ’ਚ ਹਨ।

Total Views: 23 ,
Real Estate