ਪੱਛਮੀ ਦਿੱਲੀ ਦੇ ਤਿਲਕ ਨਗਰ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਅਣਪਛਾਤੇ ਹਮਲਾਵਰ ਨੇ ਘਰ ਵਿੱਚ ਇਕੱਲੀ ਮੌਜੂਦ ਇੱਕ ਲੜਕੀ ‘ਤੇ ਕਈ ਵਾਰ ਚਾਕੂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।ਜ਼ਖ਼ਮੀ ਨੌਜਵਾਨ ਔਰਤ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਰਿਪੋਰਟਾਂ ਅਨੁਸਾਰ, ਘਟਨਾ ਦੇ ਸਮੇਂ ਉਹ ਘਰ ਵਿੱਚ ਬਿਲਕੁਲ ਇਕੱਲੀ ਸੀ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ, ਮੁਲਜ਼ਮ ਘਰ ਵਿੱਚ ਦਾਖਲ ਹੋਇਆ ਅਤੇ ਚਾਕੂ ਨਾਲ ਉਸ ‘ਤੇ ਕਈ ਵਾਰ ਹਮਲਾ ਕੀਤਾ।ਮੁੱਢਲੀ ਜਾਂਚ ਵਿੱਚ ਇਸ ਘਟਨਾ ਲਈ ਇੱਕ ਜਿਮ ਟ੍ਰੇਨਰ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ।ਮ੍ਰਿਤਕ ਲੜਕੀ ਦੀ ਪਛਾਣ ਮੁਸਕਾਨ ਵਜੋਂ ਹੋਈ ਹੈ; ਉਹ ਇੱਕ ਵਿਦਿਆਰਥਣ ਸੀ ਅਤੇ ਪਾਰਟ-ਟਾਈਮ ਮਾਡਲ ਵਜੋਂ ਵੀ ਕੰਮ ਕਰਦੀ ਸੀ। ਪਰਿਵਾਰ ਦੇ ਨੇੜਲਿਆਂ ਅਨੁਸਾਰ, ਇਮਰਾਨ ਨਾਂ ਦੇ ਨੌਜਵਾਨ ਨੇ ਇਹ ਕਤਲ ਕੀਤਾ ਹੈ। ਮੁਸਕਾਨ ਦੇ ਭਰਾ ਆਕਾਸ਼ ਨੇ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਇਮਰਾਨ ਨੇ ਉਸ ਦੀ ਭੈਣ ‘ਤੇ ਚਾਕੂ ਨਾਲ ਹਮਲਾ ਕੀਤਾ ਸੀ।
21 ਸਾਲਾ ਮਾਡਲ ਦਾ ਕਤਲ, ਵਾਰਦਾਤ ਵੇਲੇ ਘਰ ਵਿਚ ਇਕੱਲੀ ਸੀ ਮ੍ਰਿਤਕ
Total Views: 1 ,
Real Estate




















