ਲੁੱਟ-ਖੋਹ ਮਾਮਲੇ ‘ਚ ਕੈਨੇਡਾ ‘ਚ 2 ਪੰਜਾਬੀ ਗ੍ਰਿਫ਼ਤਾਰ

ਕੈਨੇਡਾ ਵਿਚ ਬੰਦੂਕ ਦੀ ਨੋਕ ’ਤੇ ਲੋਕਾਂ ਨੂੰ ਲੁੱਟਣ ਦੇ ਮਾਮਲਿਆਂ ‘ਚਪੁਲਿਸ ਨੇ 23 ਸਾਲਾ ਪਵਿੱਤਰ ਢਿੱਲੋਂ ਅਤੇ 24 ਸਾਲ ਦੇ ਗੁਰਜਾਪ ਢੱਡਾ ਨੂੰ ਗ੍ਰਿਫ਼ਤਾਰ ਕੀਤਾ ਹੈ। ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਨੌਟਾਵਜ਼ਾਗਾ ਡਿਟੈਚਮੈਂਟ ਦੇ ਅਫ਼ਸਰਾਂ ਨੇ ਦਸਿਆ ਕਿ ਬਰੈਂਪਟਨ ਤੋਂ 60 ਕਿਲੋਮੀਟਰ ਉਤਰ ਵਲ ਸਥਿਤ ਨਿਊ ਟੈਕੁਮਸੇਹ ਕਸਬੇ ਦੇ ਐਂਡਰਸਨ ਰੋਡ ’ਤੇ ਸਥਿਤ ਇਕ ਘਰ ਵਿਚ 28 ਮਈ, 2025 ਨੂੰ ਸ਼ਾਮ ਤਕਰੀਬਨ 4 ਵਜੇ ਵਾਪਰੀ ਲੁੱਟ ਦੀ ਵਾਰਦਾਤ ਦੇ ਸਬੰਧ ਵਿਚ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਸ਼ੱਕੀ ਮੌਕਾ ਏ ਵਾਰਦਾਤ ਤੋਂ ਫ਼ਰਾਰ ਹੋ ਗਏ ਸਨ, ਜਿਨ੍ਹਾਂ ਦੀ ਭਾਲ ਕਰਦਿਆਂ 19 ਅਗੱਸਤ ਨੂੰ ਪੀਲ ਰੀਜ਼ਨਲ ਪੁਲਿਸ ਦੇ ਟੈਕਟੀਕਲ ਯੂਨਿਟ ਅਤੇ ਓਨਟਾਰੀਓ ਪ੍ਰੋਵਿਨਸੀਅਲ ਪੁਲਿਸ ਦੇ ਟੈਕਟਿਕਸ ਐਂਡ ਰੈਸਕਿਊ ਯੂਨਿਟ ਵਲੋਂ ਸਾਂਝੇ ਤੌਰ ’ਤੇ ਬਰੈਂਪਟਨ ਅਤੇ ਕੈਲੇਡਨ ਦੇ ਕਈ ਘਰਾਂ ਵਿਚ ਛਾਪੇ ਮਾਰਦਿਆਂ ਦੋ ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ।

Real Estate