ਪੰਜਾਬ ਪੁਲਿਸ ਦੇ ਸਾਬਕਾ SHO ਨੂੰ 3 ਸਾਲ ਦੀ ਸਜ਼ਾ

ਖੰਨਾ ਦੇ ਸਦਰ ਥਾਣੇ ਵਿੱਚ ਪਿਤਾ-ਪੁੱਤਰ ਸਮੇਤ ਤਿੰਨ ਵਿਅਕਤੀਆਂ ਨੂੰ ਨਗਨ ਕਰਕੇ ਕੁੱਟਣ ਅਤੇ ਉਨ੍ਹਾਂ ਦੀ ਵੀਡੀਓ ਬਣਾਕੇ ਵਾਇਰਲ ਕਰਨ ਦੇ ਕਰੀਬ ਛੇ ਸਾਲ ਪੁਰਾਣੇ ਮਾਮਲੇ ਵਿੱਚ ਲੁਧਿਆਣਾ ਸੈਸ਼ਨ ਅਦਾਲਤ ਨੇ ਪੰਜਾਬ ਪੁਲਿਸ ਦੇ ਤਤਕਾਲੀਨ ਐੱਸਐੱਚਓ ਇੰਸਪੈਕਟਰ ਬਲਜਿੰਦਰ ਸਿੰਘ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ।ਇਹ ਮਾਮਲਾ ਜੂਨ 2019 ਦਾ ਹੈ। ਦੋਸ਼ ਸੀ ਕਿ ਤਤਕਾਲੀਨ ਐੱਸਐੱਚਓ ਨੇ ਇੱਕ ਅੰਮ੍ਰਿਤਧਾਰੀ ਵਿਅਕਤੀ, ਉਸ ਦੇ ਪੁੱਤਰ ਅਤੇ ਇੱਕ ਸਾਥੀ ਨੂੰ ਥਾਣੇ ਵਿੱਚ ਆਪਣੇ ਦਫ਼ਤਰ ਅੰਦਰ ਨੰਗਾ ਕਰਕੇ ਕੁੱਟਿਆ ਅਤੇ ਬਾਅਦ ਵਿੱਚ ਉਨ੍ਹਾਂ ਦੀ ਵੀਡੀਓ ਵਾਇਰਲ ਕਰ ਦਿੱਤੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ।

Real Estate