ਨੇਪਾਲ-ਤਿੱਬਤ ਸਰਹੱਦ ‘ਤੇ ਆਏ ਅਚਾਨਕ ਹੜ੍ਹ ਕਾਰਨ 160 ਲੋਕਾਂ ਦੀ ਮੌਤ ਹੋ ਗਈ। ਨੇਪਾਲ ਵਿੱਚ 157 ਅਤੇ ਤਿੱਬਤ ਵਿੱਚ ਤਿੰਨ ਲੋਕਾਂ ਦੀ ਜਾਨ ਗਈ, ਜਦਕਿ 1,000 ਤੋਂ ਵੱਧ ਲੋਕ ਲਾਪਤਾ ਹਨ। ਹੜ੍ਹ ਨੇ 19 ਪੁਲਾਂ, ਲਗਭਗ 40 ਕਿਲੋਮੀਟਰ ਸੜਕਾਂ ਅਤੇ 13 ਪਣ-ਬਿਜਲੀ ਪ੍ਰੋਜੈਕਟਾਂ ਨੂੰ ਤਬਾਹ ਕਰ ਦਿੱਤਾ।ਹੜ੍ਹ ਦਾ ਪਾਣੀ ਲਗਭਗ 30 ਫੁੱਟ ਦੀ ਉਚਾਈ ਤੱਕ ਪਹੁੰਚ ਗਿਆ। ਤੇਜ਼ ਵਹਾਅ ਕਾਰਨ ਘਰ, ਵਾਹਨ ਅਤੇ ਸਰਕਾਰੀ ਢਾਂਚੇ ਰੁੜ੍ਹ ਗਏ। ਸ਼ੁਰੂ ਵਿੱਚ ਇਹ ਮੰਨਿਆ ਗਿਆ ਸੀ ਕਿ ਹੜ੍ਹ ਤੋਂ ਪਹਿਲਾਂ ਭੂਚਾਲ ਆਇਆ ਸੀ, ਪਰ ਯੂ.ਐੱਸ. ਜਿਓਲੋਜੀਕਲ ਸਰਵੇ (US Geological Survey) ਅਨੁਸਾਰ, ਚੀਨ ਵਾਲੇ ਪਾਸਿਓਂ ਪਹਾੜ ਦਾ ਇੱਕ ਵੱਡਾ ਹਿੱਸਾ ਢਹਿ ਕੇ ਲੇਂਡੇ (Lhende) ਦਰਿਆ ਵਿੱਚ ਡਿੱਗਿਆ ਸੀ।
Real Estate




















