ਪਾਕਿਸਤਾਨ ਦੇ ਕਵੇਟਾ, ਬਲੋਚਿਸਤਾਨ ’ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਇਮਾਰਤ ਢਾਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗੁਰਦੁਆਰਾ ਸਾਲ 1930 ਵਿਚ ਬਣਾਇਆ ਗਿਆ ਸੀ। ਵੰਡ ਤੋਂ ਬਾਅਦ ਇਸ ਇਮਾਰਤ ਦੀ ਵਰਤੋਂ ਇਸਾਈ ਭਾਈਚਾਰੇ ਵਲੋਂ ਕੀਤੀ ਜਾਂਦੀ ਰਹੀ ਅਤੇ 1953 ਤੋਂ ਇੱਥੇ ਸੇਂਟ ਗੈਬਰੀਅਲਜ਼ ਪ੍ਰਾਇਮਰੀ ਸਕੂਲ ਚੱਲ ਰਿਹਾ ਸੀ।ਹੁਣ ਇਮਾਰਤ ਨੂੰ ਢਾਹ ਦਿਤੇ ਜਾਣ ਤੋਂ ਬਾਅਦ ਇੱਥੇ ਕਥਿਤ ਤੌਰ ’ਤੇ ਵਪਾਰਕ ਇਮਾਰਤ ਜਾਂ ਸ਼ਾਪਿੰਗ ਪਲਾਜ਼ਾ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
Real Estate




















