ਬਠਿੰਡਾ ’ਚ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਮੌਕੇ ਰਾਸ਼ਟਰੀ ਗੀਤ ਤੋਂ ਐਨ ਪਹਿਲਾਂ ਸਿਆਸੀ ਤਲਖ਼ੀ ਦੀ ਗੂੰਜ ਪਈ। ਜਦੋਂ ਸਮਾਗਮ ਸਿਖਰ ’ਤੇ ਪਹੁੰਚੇ ਤਾਂ ਹਲਕਾ ਵਿਧਾਇਕ ਜਗਰੂਪ ਗਿੱਲ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦਰਮਿਆਨ ਨਜ਼ਰਾਂ ਦਾ ਭੇੜ ਹੋਇਆ। ਵਿਧਾਇਕ ਜਗਰੂਪ ਗਿੱਲ ਨੇ ਇੰਨਾ ਘੂਰ ਕੇ ਅਮਰਜੀਤ ਮਹਿਤਾ ਵੱਲ ਵੇਖਿਆ ਕਿ ਸਭ ਹੱਕੇ-ਬੱਕੇ ਰਹਿ ਗਏ। ਕੁਝ ਪਲਾਂ ਲਈ ਦੋਵਾਂ ਆਗੂਆਂ ਵਿਚਾਲੇ ਨਿਗਾਹਾਂ ਦਾ ਟਕਰਾਅ ਚੱਲਿਆ ਜਿਸ ‘ਚੋਂ ਇੱਕ-ਦੂਸਰੇ ਪ੍ਰਤੀ ਅੰਦਰੂਨੀ ਅੱਗ ਦੀ ਲਪਟ ਸਾਫ਼ ਦੇਖੀ ਜਾ ਸਕਦੀ ਸੀ।ਬਠਿੰਡਾ ਦੇ ਸਟੇਡੀਅਮ ’ਚ ਜਿਉਂ ਹੀ ਸਮਾਗਮ ਖ਼ਤਮ ਹੋਏ ਤਾਂ ਰਾਸ਼ਟਰੀ ਗਾਨ ਲਈ ਮੁੱਖ ਮਹਿਮਾਨ ਹਰਦੀਪ ਸਿੰਘ ਮੁੰਡੀਆ ਸਮੇਤ ਸਭ ਮਹਿਮਾਨ ਖੜ੍ਹੇ ਹੋਏ। ਚਸ਼ਮਦੀਦਾਂ ਅਨੁਸਾਰ ਅਮਰਜੀਤ ਮਹਿਤਾ ਨੇ ਮੁੱਖ ਮਹਿਮਾਨ ਮੁੰਡੀਆ ਦੇ ਨੇੜੇ ਖੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਵਿਧਾਇਕ ਜਗਰੂਪ ਗਿੱਲ ਨੇ ਮਹਿਤਾ ਵੱਲ ਮੂੰਹ ਘੁਮਾ ਕੇ ਘੂਰੀ ਵੱਟੀ। ਅੱਗਿਓਂ ਸੁੰਨ ਹੋਏ ਮਹਿਤਾ ਵੀ ਗਿੱਲ ਵੱਲ ਟਿਕਟਿਕੀ ਲਾ ਕੇ ਵੇਖਣ ਲੱਗੇ। ਇੰਝ ਕੁਝ ਪਲ ਬਿਨਾਂ ਬੋਲਿਆਂ ਯੁੱਧ ਦੋਵਾਂ ਆਗੂਆਂ ਵਿਚਾਲੇ ਚੱਲਿਆ। ਹਾਵ-ਭਾਵ ਤੇ ਤੇਵਰਾਂ ਤੋਂ ਜਾਪਦਾ ਸੀ ਜਿਵੇਂ ਇੱਕ-ਦੂਜੇ ਨੂੰ ਵੰਗਾਰ ਰਹੇ ਹੋਣ।
ਬਠਿੰਡਾ: ਆਜ਼ਾਦੀ ਦਿਹਾੜੇ ਦੇ ਸਮਾਗਮਾਂ ’ਚ AAP MLA ਜਗਰੂਪ ਗਿੱਲ ਤੇ ਅਮਰਜੀਤ ਮਹਿਤਾ ’ਚ ਤਲਖ਼ੀ
Total Views: 32 ,
Real Estate



















